ਧਰੂ ਤਾਰੇ ਜਾਂ ਧਰੁਵ ਤਾਰੇ ਦਾ ਮਨੁੱਖੀ ਜੀਵਨ ਨਾਲ ਸਦੀਆਂ ਤੋਂ ਨੇੜਲਾ ਸਬੰਧ ਰਿਹਾ ਹੈ। ਖਾਸ ਕਰਕੇ ਰਾਤ ਦੇ ਸਮੇਂ ਮਨੁੱਖ ਨੂੰ ਆਪਣੇ ਟਿਕਾਣੇ ਤੇ ਪਹੁੰਚਣ ਲਈ ਅਹਿਮ ਭੂਮਿਕਾ ਨਿਭਾਉਦਾ ਆ ਰਿਹਾ ਹੈ। ਅਜੇ ਵੀ ਸਮੁੰਦਰੀ ਅਤੇ ਰੇਗਸਤਾਨੀ ਯਾਤਰੂ ਇਸ ਦੀ ਸਹਾਇਤਾ ਨਾਲ ਆਪਣਾ ਰਾਹ ਲੱਭਦੇ ਹਨ। ਦੂਜੇ ਦੇਸ਼ਾਂ ਵਾਂਗ ਸਾਡੇ ਦੇਸ ਵਿੱਚ ਵੀ ਇਸ ਬਾਰੇ ਕਈ ਮਿੱਥਾਂ ਤੇ ਕਹਾਣੀਆਂ ਪ੍ਰਚਲਤ ਹਨ। ਇੱਕ ਪ੍ਰਚਲਤ ਕਥਾ ਅਨੁਸਾਰ ਬਾਲਕ ਧਰੁਵ ਦੀ ਕਠਿਨ ਤਪੱਸਿਆ ਤੋਂ ਖੁਸ਼ ਹੋ ਕੇ ਵਿਸ਼ਨੂੰ ਨੇ ਉਸ ਨੂੰ ਸਥਿਰ ਅਤੇ ਅਮਰ ਹੋਣ ਦਾ ਵਰ ਦਿੱਤਾ ਜੋ ਕਿ ਅੱਜ ਦੇ ਧਰੂ ਤਾਰੇ ਦੇ ਰੂਪ ਵਿੱਚ ਮੌਜੂਦ ਹੈ। ਇਸ ਕਹਾਣੀ ਵਿੱਚ ਕਿੰਨੀ ਕੁ ਸਚਾਈ ਹੈ ਤੁਹਾਨੂੰ ਇਸ ਬਾਰੇ ਪਤਾ ਲੱਗ ਜਾਵੇਗਾ।
ਧਰਤੀ ਆਪਣੀ ਧੁਰੀ ਦੁਆਲੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਇਸ ਕਾਰਣ ਦਿਨ ਸਮੇਂ ਸੂਰਜ ਪੂਰਬ ਤੋਂ ਚੜ੍ਹ ਕੇ ਪੱਛਮ ਵੱਲ ਛਿੱਪਦਾ ਹੈ ਅਤੇ ਰਾਤ ਨੂੰ ਤਾਰੇ ਵੀ ਇਸੇ ਤਰਾਂ ਚਲਦੇ ਦਿਖਾਈ ਦਿੰਦੇ ਹਨ। ਪਰ ਧਰਤੀ ਦੇ ਦੋਵਾਂ ਧੁਰਿਆਂ ਦੀ ਸੇਧ ਤੇ ਦਿਖਾਈ ਦੇਣ ਵਾਲੇ ਤਾਰੇ ਖੜੇ ਮਾਲੂਮ ਹੋਣਗੇ ਜਦ ਕਿ ਪੁਲਾੜ ਵਿਚਲੀ ਹਰੇਕ ਚੀਜ ਗਤੀਸ਼ੀਲ ਹੈ। ਦੂਜੇ ਤਾਰਿਆਂ ਦੀ ਤਰਾਂ ਧਰੂ ਤਾਰੇ ਵੀ ਗਤੀਸ਼ੀਲ ਹਨ। ਗਤੀਸ਼ੀਲ ਹੋਣ ਕਾਰਣ ਧਰੂ ਤਾਰੇ ਵੀ ਸਮੇਂ ਨਾਲ ਬਦਲਦੇ ਰਹਿੰਦੇ ਹਨ। ਹਾਲਾਂ ਕਿ ਇਹ ਸਮਾਂ ਚੱਕਰ ਹਜ਼ਾਰਾਂ ਸਾਲਾਂ ਦਾ ਹੋਣ ਕਾਰਣ ਸਾਨੂੰ ਇਸ ਤਬਦੀਲੀ ਦਾ ਆਮ ਤੌਰ ਤੇ ਪਤਾ ਨਹੀਂ ਲਗਦਾ। ਧਰੂ ਤਾਰਾ ਸਾਡੀ ਧਰਤੀ ਦੇ ਉੱਤਰੀ ਧੁਰੇ ਦੀ ਸੇਧ ਦੇ ਬਹੁਤ ਨੇੜੇ ਹੈ। ਇਸੇ ਤਰਾਂ ਧਰਤੀ ਦੇ ਦੱਖਣੀ ਧੁਰੇ ਦੀ ਸੇਧ ਦੇ ਨਜਦੀਕ ਵੀ ਤਾਰਾ ਹੈ। ਪਰ ਅਸੀਂ ਸਿਰਫ਼ ਉੱਤਰੀ ਧਰੁਵ ਵਾਲੇ ਧਰੂ ਤਾਰੇ ਦੀ ਹੀ ਗੱਲ ਕਰਾਂਗੇ। ਇਹ ਉਰਸਾ ਮਾਈਨਰ ਜਾਂ ਛੋਟਾ ਰਿੱਛ ਤਾਰਾ ਮੰਡਲ ਦਾ ਅਲਫ਼ਾ ਤਾਰਾ ਹੈ। ਇਸ ਨੂੰ ਪੋਲਾਰਿਸ ਏ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਤਿੰਨ ਤਾਰੇ ਪੋਲਾਰਿਸ ਏ, ਪੋਲਾਰਿਸ ਬੀ ਅਤੇ ਪੋਲਾਰਿਸ ਪੀ ਹਨ। ਪੋਲਾਰਿਸ ਬੀ ਅਤੇ ਪੋਲਾਰਿਸ ਪੀ ਮੱਧਮ ਤਾਰੇ ਹਨ। ਕੇਵਲ ਪੋਲਾਰਿਸ ਏ ਤਾਰਾ ਹੀ ਨੰਗੀ ਅੱਖ ਨਾਲ ਦਿਖਦਾ ਹੈ ਅਤੇ ਇਹੀ ਸਾਡਾ ਧਰੂ ਤਾਰਾ ਹੈ। ਇਸ ਨੂੰ ਦੇਖਣ ਲਈ ਸਪਤਰਿਸ਼ੀ ਤਾਰਿਆਂ ਦੀ ਮੱਦਦ ਲਈ ਜਾ ਸਕਦੀ ਹੈ। ਸਪਤਰਿਸ਼ੀ ਦੇ ਆਖਰੀ ਦੋ ਤਾਰਿਆਂ ਵਿੱਚੋਂ ਰੇਖਾ ਖਿਚਦੇ ਹੋਏ ਉੱਤਰ ਵੱਲ ਲੱਗਭੱਗ 30 ਦਰਜੇ ਅੱਗੇ ਵਧੀਏ ਤਾਂ ਦੂਜੇ ਨੇੜਲੇ ਤਾਰਿਆਂ ਤੋਂ ਵੱਧ ਚਮਕੀਲਾ ਤਾਰਾ ਦਿਖਾਈ ਦੇਵੇਗਾ। ਇਹੀ ਸਾਡਾ ਧਰੂ ਤਾਰਾ ਹੈ। ਅਲਾਸਕਾ ਦੇ ਝੰਡੇ ਵਿੱਚ ਸਪਤਰਿਸ਼ੀ ਦੇ ਤਾਰੇ ਅਤੇ ਧਰੂ ਤਾਰੇ ਦੇ ਚਿੰਨ ਹਨ। ਅਲਾਸਕਾ ਰਾਜ ਅਮਰੀਕਾ ਵਿੱਚ ਉੱਤਰ ਵਿੱਚ ਸਥਿੱਤ ਹੈ ਜੋ ਕਿ ਉੱਤਰੀ ਧਰੁਵ ਦੇ ਨਜਦੀਕ ਹੈ।
ਧਰੂ ਤਾਰਾ ਸਾਡੇ ਸੂਰਜ ਤੋਂ ਕਈ ਗੁਣਾ ਵੱਡਾ ਅਤੇ ਚਮਕੀਲਾ ਹੈ। ਇਹ ਸਾਥੋਂ 470 ਪ੍ਰਕਾਸ਼ ਵਰ੍ਹੇ ਦੂਰ ਹੈ। ਭਾਵ ਧਰੂ ਤਾਰੇ ਤੋਂ ਅੱਜ ਦੀ ਚੱਲੀ ਕਿਰਨ ਧਰਤੀ ਤੇ ਸਾਡੇ ਕੋਲ 470 ਸਾਲਾਂ ਬਾਅਦ ਪਹੁੰਚੇਗੀ ਜਾਂ ਇਹ ਕਹਿ ਲਵੋ ਕਿ ਅਸੀਂ ਬਾਬਾ ਨਾਨਕ ਦੇ ਆਖਰੀ ਸਮੇਂ ਦੇ ਮੌਕੇ ਦਾ ਧਰੂ ਤਾਰਾ ਦੇਖ ਰਹੇ ਹਾਂ। ਇਹ ਤਾਰਾ ਬਿਲਕੁਲ ਧਰਤੀ ਦੇ ਧੁਰੇ ਦੀ ਸੇਧ ਵਿੱਚ ਨਹੀਂ ਹੈ। ਇਹ ਲਗਭਗ 1ਦਰਜਾ ਧੁਰੇ ਹਟਵਾਂ ਹੋਣ ਕਰਕੇ 24 ਘੰਟਿਆਂ ਵਿੱਚ ਧੁਰੇ ਦੀ ਸੇਧ ਦੁਆਲੇ ਮੋਟਰ-ਸਾਇਕਲ ਦੇ ਪਹੀਏ ਜਿੰਨਾ ਚੱਕਰ ਲਾਉਂਦਾ ਦਿਖਾਈ ਦਿੰਦਾ ਹੈ। ਇਹ ਚੱਕਰ ਬਹੁਤ ਛੋਟਾ ਹੋਣ ਕਰਕੇ ਸਾਡੇ ਧਿਆਨ ਵਿੱਚ ਨਹੀਂ ਆਉਂਦਾ। ਵਰਤਮਾਨ ਧਰੂ ਤਾਰਾ 2105 ਈਸਵੀ ਵਿੱਚ ਧੁਰੇ ਦੇ ਵੱਧ ਤੋਂ ਵੱਧ ਸੇਧ ਵਿੱਚ ਹੋਵੇਗਾ। ਉਸ ਸਮੇਂ ਵੀ ਇਹ ਅੱਧਾ ਡਿਗਰੀ ਜਾਂ ਦਰਜੇ ਦੇ ਲੱਗਭਗ ਧੁਰੇ ਦੀ ਸੇਧ ਤੋਂ ਬਾਹਰ ਹੋਵੇਗਾ। ਉਸ ਤੋਂ ਬਾਅਦ ਇਹ ਦੂਰ ਹੁੰਦਾ ਜਾਵੇਗਾ ਤੇ ਭਵਿੱਖ ਵਿੱਚ ਕੋਈ ਦੂਸਰਾ ਤਾਰਾ ਇਸ ਧਰੂ ਤਾਰੇ ਦੀ ਜਗ੍ਹਾ ਹੋਵੇਗਾ। ਇਸ ਤਰ੍ਹਾਂ ਦੀ ਸਥਿੱਤੀ ਬੀਤੇ ਸਮੇਂ ਵਿੱਚ ਵੀ ਰਹੀ ਹੈ। ਅਸੀਂ ਜਾਣਦੇ ਹਾਂ ਕਿ ਧਰਤੀ ਆਪਣੇ ਧੁਰੇ ਦੁਅਲੇ ਘੁੰਮਦੀ ਹੋਈ 24 ਘੰਟਿਆਂ ਵਿੱਚ ਇੱਕ ਪੂਰਾ ਚੱਕਰ ਕਟਦੀ ਹੈ। ਇਸ ਨੂੰ ਦੈਨਿਕ ਗਤੀ ਕਿਹਾ ਜਾਂਦਾ ਹੈ। ਧਰਤੀ ਸੂਰਜ ਦੁਆਲੇ 365 ਦਿਨਾਂ ਵਿੱਚ ਇੱਕ ਪੂਰਾ ਚੱਕਰ ਲਾਉਂਦੀ ਹੈ। ਇਹ ਧਰਤੀ ਦੀ ਵਾਰਸ਼ਿਕ ਗਤੀ ਕਹਾਉਂਦੀ ਹੈ। ਇਸ ਦੇ ਇਲਾਵਾ ਧਰਤੀ ਭੰਬੀਰੀ ਵਾਗੂੰ ਘੁੰਮਦੀ ਹੋਈ ਡੋਲਦੀ ਵੀ ਹੈ। ਦਰਅਸਲ ਧਰਤੀ ਦੋਹਾਂ ਧਰੁਵਾਂ ਤੇ ਚੱਪਟੀ ਹੈ ਅਤੇ ਭੂਮੱਧ ਰੇਖਾ ਤੇ ਫੁੱਲੀ ਹੋਈ ਹੈ। ਦੂਜਾ ਸੂਰਜ ਅਤੇ ਚੰਦਰਮਾ ਦੇ ਗਰੂਤਾ ਆਕਰਸ਼ਣ ਕਾਰਣ ਸਾਢੇ 23 ਦਰਜੇ ਤੋ ਥੋੜਾ ਵੱਧ ਕੋਣ ਬਣਾਉਦੀ ਹੋਈ ਸਾਗ ਘੋਟਨੀ ਦੇ ਵਾਂਗੂ ਘੁੰਮਦੀ ਹੈ। ਇਹ ਕੋਣ ਭੂ ਮੱਧ ਰੇਖਾ ਅਤੇ ਧਰਤੀ ਦੇ ਸੂਰਜ ਦੁਅਲੇ ਘੁੰਮਣ ਦੀ ਸਥਿਤੀ ਵਿੱਚ ਬਣਦਾ ਹੈ। ਜਾਂ ਇਸ ਨੂੰ ਇਸ ਤਰਾਂ ਸਮਝ ਲਿਅ ਜਵੇ ਕਿ ਜਿਸ ਤਰਾਂ ਤੁਸੀਂ ਮੇਜ ਤੇ ਕੁਹਣੀ ਰੱਖ ਕੇ ਉਂਗਲੀ ਵਿੱਚ ਛੱਲਾ ਪਾ ਕੇ ਉਂਗਲ ਘੁਮਾਉਦੇ ਹੋ ਇਸ ਤਰਾਂ ਧਰਤੀ ਦੇ ਧੁਰੇ ਦੇ ਦੋਵੇਂ ਸਿਰੇ ਉਂਗਲੀ ਦੀ ਸਥਿੱਤੀ ਤਰਾਂ ਘੁੰਮਦੇ ਹਨ। ਇਸ ਤਰਾਂ ਦਾ ਚੱਕਰ ਇਹ 25800 ਸਾਲਾਂ ਵਿੱਚ ਪੂਰਾ ਕਰਦੀ ਹੈ। ਇਸ ਨੂੰ ਅਯਨ ਚਲਨ ਕਿਹਾ ਜਾਂਦਾ ਹੈ। ਇਸ ਕਾਰਣ ਆਕਾਸ਼ ਵਿੱਚ ਧਰੁਵ ਬਿੰਦੂ ਦਾ ਸਥਾਨ ਲਗਾਤਾਰ ਬਦਲਦਾ ਰਹਿੰਦਾ ਹੈ। ਈਸਵੀ ਸਦੀ ਦੇ ਸ਼ੁਰੂਆਤੀ ਸਮੇਂ ਤੋਂ ਲੈ ਕੇ ਹੁਣ ਤੱਕ ਵਰਤਮਾਨ ਧਰੂ ਤਾਰੇ ਨੂੰ ਧਰੂ ਤਾਰਾ ਮੰਨਿਆ ਜਾਂਦਾ ਹੈ। ਜਦ ਕਿ ਇਹ ਤਾਰਾ ਉਸ ਸਮੇਂ ਧਰਤੀ ਦੇ ਧੁਰੇ ਦੀ ਸੇਧ ਤੋਂ ਕਾਫੀ ਹਟਵਾਂ ਸੀ। ਅੱਜ ਤੋਂ 2500 ਸਾਲ ਪਹਿਲਾਂ ਬੁੱਧ ਦੇ ਸਮੇਂ ਉੱਤਰੀ ਧਰੁਵ ਦੀ ਸੇਧ ਦੇ ਨੇੜੇ ਕੋਈ ਤਾਰਾ ਨਹੀ ਸੀ। ਕੋਈ 4700 ਸਾਲ ਪਹਿਲੇ ਮਿਸਰ ਦੇ ਆਰੰਭਕ ਪਿਰਾਮਿੰਡਾਂ ਦੇ ਨਿਰਮਾਣ ਸਮੇਂ ਜਾਂ ਹੜੱਪਾ ਸਭਿਅਤਾ ਦੇ ਭਰ ਜੋਬਨ ਸਮੇਂ ਥੁਬਾਨ ਨਾਮ ਦਾ ਤਾਰਾ ਧਰੂ ਤਾਰਾ ਸੀ।
ਅੱਜ ਤੋਂ 5000 ਸਾਲ ਬਾਅਦ ਅਲ ਡੇਰਾਮਿਨ ਨਾਮੀ ਤਾਰਾ ਅਤੇ 7000 ਸਾਲ ਬਾਅਦ ਦੇਨੇਬ ਜਾਂ ਅਲਫਾ ਸਿਗਨੀ ਸਾਡਾ ਧਰੂ ਤਾਰਾ ਹੋਵੇਗਾ। ਲੱਗਭਗ 12900 ਸਾਲ ਪਹਿਲਾਂ ਵੇਗਾ ਤਾਰਾ ਧੁਰੇ ਦੀ ਸੇਧ ਦੇ ਨਜਦੀਕ ਸੀ ਅਤੇ ਇੰਨੇ ਹੀ ਸਾਲਾਂ ਬਾਅਦ ਧਰਤੀ ਦਾ ਧਰੁਵ ਬਿੰਦੂ ਇੱਕ ਚੱਕਰ ਜੋ ਕਿ 25800 ਸਾਲਾਂ ਵਿੱਚ ਪੂਰਾ ਕਰਕੇ ਮੁੜ ਵੇਗਾ ਤਾਰੇ ਦੀ ਸੇਧ ਵਿੱਚ ਹੋਵੇਗਾ। ਇਸ ਤਰਾਂ ਕੁਝ ਹੋਰ ਤਾਰੇ ਵੀ ਹਨ ਜੋ ਕਿ ਸਮੇਂ ਸਮੇਂ ਪਿ੍ਥਵੀ ਦੇ ਉੱਤਰੀ ਧੁਰੇ ਦੀ ਸੇਧ ਵਿੱਚ ਆ ਕੇ ਸਾਡਾ ਧਰੁਵ ਤਾਰਾ ਬਣਦੇ ਹਨ। ਯਾਦ ਰਹੇ ਭਾਵੇਂ ਕਿ ਇਹ ਸਾਡੇ ਕੋਲੋਂ ਸੈਕੜੇ ਪ੍ਰਕਾਸ਼ ਵਰ੍ਹੇ ਦੂਰ ਹਨ ਪਰ ਸੂਰਜ ਤੋਂ ਕਈ ਗੁਣਾ ਵੱਡੇ ਅਤੇ ਜਿਆਦਾ ਪ੍ਰਕਾਸ਼ ਦੇਣ ਵਾਲੇ ਹਨ। ਇਸੇ ਤਰਾਂ ਕਈ ਸਮੇਂ ਅਜਿਹੇ ਵੀ ਹੋਣਗੇ ਜਦ ਉੱਤਰੀ ਧਰੁਵ ਤੇ ਕੋਈ ਵੀ ਧਰੂ ਤਾਰਾ ਨਹੀਂ ਹੋਵੇਗਾ। ਅਜਿਹੇ ਸਮੇਂ ਉਪਰੋਕਤ ਵਰ ਦਾ ਕੀ ਬਣੇਗਾ?
ਧਰੂ ਤਾਰਾ ਖਿਤਿਜ ਭਾਵ ਆਕਾਸ਼ ਅਤੇ ਧਰਤੀ ਦੇ ਦੁਮੇਲ(ਜਿਥੇ ਅਕਾਸ਼ ਅਤੇ ਜਮੀਨ ਮਿਲਦੇ ਨਜ਼ਰ ਆਉਂਦੇ ਹਨ।) ਤੋਂ ਜਿੰਨੇ ਡਿੱਗਰੀ ਉੱਚਾ ਹੋਵੇਗਾ ਉਨਾ ਹੀ ਉਸ ਦਾ ਅਕਸਾਂਸ ਹੋਵੇਗਾ। ਮੰਨ ਲਉ ਤੁਸੀਂ ਧਰਤੀ ਉੱਪਰ ਸਿੱਧੀ ਰੇਖਾ ਤੇ ਖੜੇ ਹੋ ਅਤੇ ਤੁਹਾਡੇ ਉੱਪਰ ਅਕਾਸ਼ 180 ਡਿੱਗਰੀ ਦਾ ਕੋਣ ਬਣਾਉਦਾ ਹੈ। ਇਸ ਸਥਿੱਤੀ ਵਿੱਚ ਜੇ ਧਰੂ ਤਾਰਾ 30 ਦਰਜੇ ਦਾ ਕੋਣ ਬਣਾਉਦਾ ਹੈ ਤਾਂ ਤੁਸੀਂ 30 ਦਰਜੇ ਉੱਤਰੀ ਅਕਸਾਂਸ ਤੇ ਖੜੇ ਹੋਵੋਂਗੇ। ਭੂ ਮੱਧ ਰੇਖਾ ਉੱਪਰ ਇਹ 0 ਦਰਜੇ ਤੇ ਖਿਤਿਜ ਤੇ ਦਿਖੇਗਾ। ਉਥੋ ਬਹੁਤ ਵਿਸ਼ਾਲ ਮੈਦਾਨ, ਸਾਗਰ ਜਾਂ ਕਿਸੇ ਬਹੁਤ ਉੱਚੇ ਸਥਾਨ ਤੋਂ ਦਿਖਾਈ ਦੇਵੇਗਾ। ਭੂ ਮੱਧ ਰੇਖਾ ਤੋ ਪਾਰ ਦੱਖਣ ਵੱਲ ਸਾਡਾ ਇਹ ਧਰੂ ਤਾਰਾ ਦਿਖਾਈ ਨਹੀਂ ਦਿੰਦਾ। ਜੇ ਅਸੀਂ ਆਸਟਰੇਲੀਆ, ਨਿਉਜੀਲੈਂਡ, ਦੱਖਣੀ ਅਫ਼ਰੀਕਾ, ਬਰਾਜੀਲ, ਅਰਜਨਟਾਇਨਾ ਵਰਗੇ ਦੇਸ਼ਾਂ ਜਾਂ ਦੱਖਣੀ ਅਟਲਾਂਟਿਕ ਮਹਾਂ ਸਾਗਰ, ਦੱਖਣੀ ਪ੍ਰਸਾਂਤ ਮਹਾਂਸਾਗਰ ਵਰਗੀਆਂ ਥਾਵਾਂ ਤੇ ਧਰੂ ਤਾਰੇ ਦੀ ਮੱਦਦ ਨਾਲ ਅਸੀਂ ਦਿਸ਼ਾ ਦਾ ਗਿਆਨ ਕਰਨਾ ਚਾਹਾਂਗੇ ਤਾਂ ਸਾਡੇ ਪੱਲੇ ਨਿਰਾਸ਼ਾ ਹੀ ਪਵੇਗੀ ਕਿਉਂਕਿ ਇਹਨਾਂ ਥਾਵਾਂ ਤੇ ਧਰੂ ਤਾਰਾ ਖਿਤਿਜ ਤੋਂ ਨੀਵਾਂ ਹੋਣ ਕਰਕੇ ਇਹ ਦਿਖਾਈ ਨਹੀਂ ਦਿੰਦਾ। (ਵੈਸੇ ਇਹਨਾਂ ਥਾਵਾਂ ਵਾਸਤੇ ਦੱਖਣੀ ਧਰੂ ਤਾਰਾ ਜਿਸ ਦਾ ਨਾਮ ਸਿਗਮਾ ਓਕਟੇਨਟਿਸ ਹੈ, ਦੀ ਮੱਦਦ ਲਈ ਜਾ ਸਕਦੀ ਹੈ। ਇਹ ਤਾਰਾ ਦੱਖਣੀ ਧੁਰੇ ਤੋਂ ਇੱਕ ਡਿਗਰੀ ਪਾਸੇ ਤੇ ਹੈ। ਪਰ ਇਹ ਤਾਰਾ ਸਾਢੇ ਪੰਜ ਮੈਗਨੀਟਿਉਡ ਦਾ ਹੋਣ ਕਰਕੇ ਬਹੁਤ ਮੱਧਮ ਹੈ ਅਤੇ ਬੜੀ ਮੁਸਕਲ ਨਾਲ ਹੀ ਦੇਖਿਆ ਜਾ ਸਕਦਾ ਹੈ। ਜਿਸ ਕਰਕੇ ਇਹ ਸਾਧਾਰਣ ਤੌਰ ਤੇ ਸਾਡੀ ਅਤੇ ਜਹਾਜਰਾਨੀ ਵਾਲਿਆਂ ਦੀ ਖਾਸ ਮੱਦਦ ਨਹੀਂ ਕਰ ਸਕਦਾ।) ਇਸ ਦੇ ਉਲਟ ਅਲਾਸਕਾ, ਕਨੇਡਾ,ਗਰੀਨਲੈਂਡ ਅਤੇ ਰੂਸ ਵਰਗੇ ਦੇਸ਼ਾਂ ਵਿੱਚ ਧਰੂ ਤਾਰਾ 60 ਡਿਗਰੀ ਤੋਂ ਉੱਪਰ ਦਿਖਾਈ ਦੇਵੇਗਾ ਅਤੇ ਉੱਤਰੀ ਧਰੁਵ ਤੇ ਇਹ 90 ਡਿਗਰੀ ਤੇ ਹੋਣ ਕਰਕੇ ਸਿਰ ਦੇ ਉੱਪਰ ਦਿਖਾਈ ਦਿੰਦਾ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਸਦੀਆਂ ਪਹਿਲਾਂ ਕਿਸੇ ਵਿਚਾਰ ਦੇ ਆਧਾਰਤ ਲਿਖੀ ਗਈ ਗੱਲ ਬਾਰੇ ਖੋਜ ਹੋਣ ਤੋਂ ਬਾਅਦ ਉਹ ਗਲਤ ਵੀ ਸਾਬਤ ਹੋ ਸਕਦੀ ਹੈ। ਵਿਗਿਆਨ ਕਹਿੰਦਾ ਹੈ ਕਿ ਨਵੇਂ ਤੇ ਪਰਮਾਣਿਤ ਤੱਥਾਂ ਦੀ ਰੌਸਨੀ ਵਿੱਚ ਜੋ ਸਚਾਈ ਸਾਹਮਣੇ ਆਉਂਦੀ ਹੈ ਉਸ ਨੂੰ ਪ੍ਰਵਾਨ ਕਰਨ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਅਤੇ ਪੁਰਾਣੇ ਅਤੇ ਗਲਤ ਸਾਬਤ ਹੋ ਚੁੱਕੇ ਵਿਚਾਰਾਂ ਨੂੰ ਬੇਕਿਰਕ ਹੋ ਕੇ ਤਿਆਗ ਦੇਣਾ ਚਾਹੀਦਾ ਹੈ। ਇਹ ਕਿਰਿਆ ਨਿਰੰਤਰ ਚਲਦੀ ਰਹਿਣੀਚਾਹੀਦੀਹੈ।ਸਮੇਂ ਦੀ ਵੀ ਤੁਹਾਡੇ ਕੋਲੋਂ ਇਹੀ ਮੰਗ ਹੈ। ਸ੍ਰੋਤ ਵਿਗਿਆਨ ਪ੍ਰਗਤੀ,ਆਕਾਸ਼ ਦਰਸ਼ਨ (ਗੁਣਾਕਰ ਮੂਲੇ) ਹਰਚੰਦ ਭਿੰਡਰ ਪਟਿਆਲਾ