Monday, May 14, 2012

ਤਸਵੀਰਾਂ ਬੋਲਦੀਆਂ

ਤਸਵੀਰਾਂ ਬੋਲਦੀਆਂ 

ਇਹ ਦੇਖਣ ਨੂੰ ਪੰਜਾਬੀ ਲਗਦੇ ਆ, ਪਰ ਇਹ ਕਿਥੇ ਆ ਜਾ ਰਹੇ ਆ?
 
ਦੇਖ ਲਾ ਜ਼ਰਾ, ਧਿਆਨ ਨਾਲ ਦੁਕਾਨ ਤੇ ਲਿਖਿਆ ਹਿੰਦੀ ਤੇ ਪੰਜਾਬੀ ਵਿੱਚ ਵੀ ਪੜ੍ਹ ਲਈਂ. 

ਹੈਂ! ਦੁਕਾਨ ਤੇ ਇੰਨੀ ਰੌਣਕ!

 ਉਹੀ ਨਹੀਂ ਹੋਰ ਵੀ ਦੁਕਾਨਾਂ ਹਨ

ਅਜੇ ਵੀ ਸੱਚ ਨਹੀਂ ਆਉਂਦਾ, ਅਹਿ ਦੇਖ!

           ਜੀ ਹਾਂ, ਇਹ ਹਨ ਡੋਡਿਆਂ ਦੀਆਂ ਦੁਕਾਨਾਂ, ਇਹ ਦੁਕਾਨਾਂ ਮਹਾਂਰਾਸਟਰ ਦੇ ਸ਼ਹਿਰ ਨਦੇੜ ਵਿੱਚ ਮੁੱਖ ਗੁਰਦੁਆਰੇ ਹਜੂਰ ਸਹਿਬ ਅਤੇ ਬਾਬਾ ਨਿਧਾਨ ਸਿੰਘ ਦੇ ਗੁਰਦੁਆਰੇ ਦੀ ਮੁੱਖ ਸੜਕ ਦੇ ਇਕ ਮੁੱਖ ਚੌਂਕ ਵਿੱਚ ਸਥਿੱਤ ਹਨ. ਇਕ ਦੁਕਾਨ ਜੋ ਕਿ ਸਤਿਗੁਰ ਕਰਿਆਨਾ ਸਟੋਰ ਹੈ, ਬਿਲਕੁਲ ਨੁੱਕਰ ਤੇ ਹੀ ਹੈ,ਜਦ ਕਿ ਦੂਜੀ ਜੋ ਕਿ ਬਾਲਾ ਜੀ ਕਰਿਆਨਾ ਸਟੋਰ ਥੋੜਾ ਬਜ਼ਾਰ ਵਾਲੇ ਪਾਸੇ 7 ਕੁ ਦੁਕਾਨਾਂ ਛੱਡ ਕੇ ਹੈ. ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੁਕਾਨਾਂ ਦੇ ਨਾਮ ਵੀ ਧਾਰਮਿਕ ਹਨ. ਦੂਜੀ ਵਿਸ਼ੇਸ ਗੱਲ ਇਹ ਕਿ ਦੁਕਾਨਾਂ ਉੱਪਰ ਵੀ ਖਾਸ ਤੌਰ ਪੰਜਾਬੀ ਵਿੱਚ ਇਹ ਵੀ ਲਿਖਿਆ ਹੈ, ਡੋਡੇ ਦੀ ਦੁਕਾਨ ਜਾਂ ਇਥੇ ਡੋਡੇ ਮਿਲਦੇ ਹਨ. ਇਹ ਸਭ ਕੀ ਹੈ ਜ਼ਰਾ ਦਿਮਾਗ ਨਾਲ ਸੋਚੋ.
ਹਰਚੰਦ ਭਿੰਡਰ


समाचार

Total Pageviews