Tuesday, May 14, 2013

ਆਓ ਟੂਣਾ ਚੁੱਕੀਏ


ਆਓ ਟੂਣਾ ਚੁੱਕੀਏ
ਡਰੋ ਨਾ! ਮੈਂ ਤੁਹਾਂਨੂੰ ਕੋਈ ਤਾਂਤ੍ਰਿਕ ਕਿਰਿਆ ਨਹੀਂ ਸਿਖਾਉਣ ਲੱਗਾ. ਮੈਂ ਤਾਂ ਤੁਹਾਨੂੰ ਇਸ ਗੱਲ ਤੋਂ ਚੇਤਨ ਕਰਨ ਜਾ ਰਿਹਾ ਹਾਂ ਕਿ ਅੱਜ ਕੱਲ ਹਰੇਕ ਚੁਰਾਹੇ ਤੇ ਸਵੇਰੇ ਸਵੇਰੇ ਬੁੱਧਵਾਰ ਜਾਂ ਸ਼ੁਕਰਵਾਰ ਹੋ ਸਕਦੈ ਛਨੀਚਰਵਾਰ ਨੂੰ ਤੁਹਾਨੂੰ ਕੁਝ ਲਾਲ ਧਾਗੇ ਖੰਮਣੀ, ਸੰਧੂਰ, ਕੰਘੀ, ਵੰਗਾਂ ਅਤੇ ਕੋਈ ਖਾਣ ਜੋਗ ਵਸਤੂ ਲੱਡੂ ਜਾਂ ਨਾਰੀਅਲ ਆਦਿ ਪਏ ਮਿਲਦੇ ਹਨ. ਕਈ ਜਗ੍ਹਾ ਤੇ ਮੁਰਗਾ ਅਤੇ ਬੋਤਲ ਵੀ ਹੋ ਸਕਦੇ ਹਨ. ਪਰ ਇਹ ਮਹਿੰਗੀਆਂ ਵਸਤਾਂ ਟੂਣੇ ਤੋਂ ਥੋੜ੍ਹੇ ਸਮੇਂ ਤੱਕ ਹੀ ਮਿਲਣਗੀਆਂ, ਕਿਉਂਕਿ ਇਹ ਟੂਣਾ ਕਰਾਉਂਣ ਵਾਲੇ ਆਪ ਜਾਂ ਉਸ ਦੇ ਏਜੰਟ ਇਹਨਾਂ ਵਸਤਾ ਨੂੰ ਆਪ ਹੀ ਸਮੇਟ ਲੈਂਦੇ ਹਨ. ਇਥੇ ਵੀ ਉਹ ਆਪਣੇ ਗਾਹਕ ਨਾਲ ਠੱਗੀ ਮਾਰਦੇ ਹਨ ਅਤੇ ਆਪਣਾ ਰੁਜ਼ਗਾਰ ਚਲਾਉਂਦੇ ਹਨ. ਇਹ ਸਾਰੀਆਂ ਆਮ ਜਿਹੀਆਂ ਚੀਜ਼ਾ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਚੁਰਹੇ ਜਾਂ ਹੋਰ ਖਾਸ਼ ਥਾਂ ਤੇ ਪਈਆਂ  ਕੇ ਆਮ ਲੋਕ ਘਬਰਾ ਜਾਂਦੇ ਹਨ. ਖਾਸ਼ ਕਰਕੇ ਔਰਤਾਂ ਤਾਂ ਟੂਣੇ ਦੇ ਡਰ ਕਾਰਣ ਆਪਣੀਆਂ ਗੁਆਢਣਾਂ ਨਾਲ ਬਿਨਾਂ ਸੋਚੇ ਸਮਝੇ ਝਗੜਾ ਵੀ ਸ਼ੁਰੂ ਕਰ ਦਿੰਦੀਆਂ ਹਨ.
     ਇਸ ਤਰ੍ਹਾਂ ਦੀ ਇਕ ਉਦਾਹਣ ਮੈਂ ਤੁਹਾਨੂੰ ਦੱਸਣ ਲੱਗਾ ਹਾਂ. ਲੱਗ ਭੱਗ ਦੋ ਦਹਾਕੇ ਪੁਰਾਣੀ ਗੱਲ ਹੈ. ਆਮ ਵਾਂਗ ਇਕ ਸਵੇਰ ਨੂੰ ਮੈਂ ਸਾਇਕਲ ਤੇ ਦੁੱਧ ਲੈਂਣ ਜਾ ਰਿਹਾ ਸੀ. ਗਲੀ ਵਿੱਚ ਔਰਤਾਂ ਝਗੜ ਰਹੀਆਂ ਸਨ. ਉੱਥੇ ਨੇੜੇ ਖੜ੍ਹੀ ਇਕ ਵਡੇਰੀ ਉਮਰ ਦੀ ਔਰਤ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਿਸੇ ਨੇ ਟੂਣਾ ਕਰ ਦਿੱਤਾ ਹੈ.
ਕਿਥੇ ਐਂ ਟੂਣਾ? ਮੈਂ ਉਸ ਤੋਂ ਜਾਣਕਾਰੀ ਵਜੋਂ ਪੁਛਿਆ
ਵੇ ਭਾਈ ਆ ਪਿਆ ਐ ? ਇੱਕ ਹੋਰ ਔਰਤ ਨੇ ਟੂਣੇ ਵੱਲ ਇਸ਼ਾਰਾ ਕਰਦਿਆਂ ਕਿਹਾ.
ਲਿਆਉ ਤੁਹਾਡਾ ਮਸਲਾ ਹੱਲ ਕਰ ਦਿੰਨੇ ਆ ਕਹਿ ਕੇ ਮੈਂ ਟੂਣਾ ਚੱਕ ਲਿਆ
ਵੇ ਭਾਈ ਆਹ 10 ਪੈਸੇ ਰਹਿ ਗਏ ਝਗੜਾ ਕਰਨ ਵਾਲੀ ਦੇ ਬੋਲ ਸਨ
ਲੈ ਭੈਣੇ ਇਹ ਵੀ ਚੱਕ ਲੈਨੇਂ ਆਂ ਹੁਣ ਤੁਸੀਂ ਘਰੋ ਘਰੀ ਜਓ ਅਤੇ ਆਪਣੇ ਕੰਮ ਕਾਰ ਕਰੋ ਇੰਨਾ ਕਹਿੰਦੇ ਹੋਏ ਮੈਂ ਉਹ ਸਾਰਾ ਸਮਾਨ ਚੁੱਕ ਲਿਆ ਪੈਸਿਆਂ ਤੋਂ ਬਿਨਾਂ ਹੋਰ ਕੋਈ ਕੰਮ ਦੀ ਚੀਜ਼ ਨਾ ਹੋਣ ਕਰਕੇ ਉਸ ਨੂੰ ਕੂੜੇ ਵਾਲੇ ਸਥਾਨ ਤੇ ਜਾ ਕੇ ਸੁੱਟ ਦਿੱਤਾ.
ਜਦ ਮੈਂ ਵਾਪਸ ਉਸ ਰਾਸਤੇ ਮੁੜਿਆ ਤਾਂ ਗਲੀ ਵਿੱਚ ਸੁੱਖ ਸਾਂਤੀ ਸੀ.
ਇਹ ਤਾਂ ਇਕ ਉਦਾਹਣ ਹੈ, ਹੋਰ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ.
ਜੇ ਕਰ ਤੁਹਡਾ ਕਿਸੇ ਦਾ ਅਜਿਹੇ ਟੂਣੇ ਨਾਲ ਵਾਹ ਵਾਸਤਾ ਪਵੇ ਤਾਂ ਇਸ ਤੋਂ ਡਰੋ ਨਾ. ਇਸ ਨੂੰ ਹੋ ਸਕੇ ਤਾਂ ਉਥੋਂ ਹਟਾ ਦਿਉ ਤਾਂ ਕਿ ਇਸ ਨਾਲ ਇਕ ਤਾਂ ਤੁਹਡੇ ਮਨ 'ਚੋਂ ਇਸ ਪ੍ਰਤੀ ਡਰ ਜਾਂਦਾ ਰਹੇਗਾ ਦੂਸਰਾ ਹੋਰ ਲੋਕ ਵੀ ਇਸ ਤੋਂ ਜਾਣੂ ਹੋ ਜਾਣਗੇ ਕਿ ਟੂਣੇ ਨਾਲ ਚੰਗਾ ਮਾੜਾ ਕੁਝ ਨਹੀਂ ਵਾਪਰਨ ਵਾਲਾ. ਹਾਂ ਇਹ ਜਰੂਰ ਧਿਆਨ ਵਿੱਚ ਰੱਖੋ ਕਿ ਇਸ ਵਿਚਲਾ ਸਮਾਨ ਜੇ ਕਰ ਤੁਹਾਡੇ ਵਰਤੋਂ ਵਿੱਚ ਆਉਣ ਵਾਲਾ ਹੈ ਤਾਂ ਸਾਫ਼ ਕਰਕੇ ਵਰਤ ਲਵੋ. ਪਰ ਖਾਣ ਵਾਲੀ ਵਸਤੂ ਨਾ ਖਾਓ ਹੋ ਸਕਦੈ ਉਸ ਨਾਲ ਕੋਈ ਜ਼ਹਿਰੀਲਾ ਪਦਾਰਥ ਲੱਗਿਆ ਹੋਵੇ. ਹਾਂ ਨਾਰੀਅਲ ਜੇ ਕਰ ਸਾਬਤ ਹੈ ਤਾਂ ਭੰਨ ਕੇ ਖਾਧਾ ਜਾ ਸਕਦਾ ਹੈ. ਜੇ ਮੁਰਗਾ ਆਦਿ ਹੈ ਤਾਂ ਉਸ ਨੂੰ ਇਕ ਦੋ ਦਿਨ ਆਪਣੀ ਨਿਗਰਾਨੀ ਵਿੱਚ ਰੱਖ ਕੇ ਫਿਰ ਉਸ ਨੂੰ ਮਾਰ ਕੇ ਖਾ ਸਕਦੇ ਹੋ. ਪਰ ਸ਼ਰਾਬ ਪੀਣ ਬਾਰੇ ਮੈਂ ਨਹੀਂ ਆਖਾਂਗਾ ਕਿਉਂਕਿ ਇਹ ਇਕ ਨਸ਼ਾ ਹੈ ਅਤੇ ਮੈਂ ਨਸ਼ਿਆਂ ਦੇ ਹੱਕ ਵਿੱਚ ਨਹੀਂ.
ਹਰਚੰਦ ਭਿੰਡਰ
ਪਟਿਆਲਾ

समाचार

Total Pageviews