ਲੁਧਿਆਣਾ, 8 ਮਾਰਚ (ਹਰਚੰਦ ਭਿੰਡਰ); ਤਰਕਸ਼ੀਲ ਸੁਸਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਜ਼ੋਨ ਦਫ਼ਤਰ ਵਿਖੇ
![]() |
| ਮੀਟਿੰਗ ਵਿੱਚ ਹਾਜ਼ਰ ਤਰਕਸ਼ੀਲ ਆਗੂ |
ਮੌਜੂਦਾ
ਸਮੇਂ ਅੰਦਰ ਸਮਾਜ ਦਾ ਇੱਕੀਵੀਂ ਸਦੀ ਵਿੱਚ ਪਹੁੰਚਣ ਤੇ ਵੀ, ਆਮ ਲੋਕਾਂ ਦੇ ਅੰਧਿਵਿਸ਼ਵਾਸੀ ਵਿਚਾਰਾਂ ਨੂੰ ਬਣਾਈ ਰੱਖਣ
ਲਈ ਵੱਡੇ ਡੇਰੇਦਾਰ
ਬਾਬਿਆਂ ਨਾਲ ਸਰਕਾਰਾਂ
ਅਤੇ ਸਿਆਸਤਦਾਨਾਂ ਦੀ
ਮਿਲੀ ਭੁਗਤ ‘ਤੇ ਚਿੰਤਾ ਜ਼ਾਹਰ ਕੀਤੀ ਗਈ। ਆਪਣੇ ‘ਕਾਰਨਾਮਿਆਂ’ ਦੀ ਸਜ਼ਾ ਭੁਗਤ ਰਹੇ
ਜੇਲ੍ਹੀਂ ਬੰਦ ਬਾਬਿਆਂ ਨੂੰ ਵੋਟਾਂ ਵੇਲੇ ਪੈਰੋਲ ‘ਤੇ ਛੱਡਣ ਦੀ ਨੀਤੀ ਦਾ ਵੀ ਖੰਡਨ ਕੀਤਾ ਗਿਆ
।
ਇਸ ਸਮੇਂ ਤਰਕਸ਼ੀਲ
ਸੁਸਾਇਟੀ ਦਾ ਪੰਜਾਬੀ ਤਰਕਸ਼ੀਲ ਮੈਗਜ਼ੀਨ ਰਿਲੀਜ ਕਰਕੇ ਇਕਾਈਆ ਨੂੰ ਵੰਡਿਆ ਗਿਆ। ਇਸ ਮੀਟਿੰਗ ਵਿੱਚ ਜ਼ੋਨ ਮੁਖੀ
ਤੋਂ ਇਲਾਵਾ ਧਰਮਪਾਲ ਸਿੰਘ, ਸਮਸ਼ੇਰ ਨੂਰਪੁਰੀ ਅਤੇ
ਇਕਾਈ ਮੁਖੀ ਧਰਮ ਸਿੰਘ ਸੂਜਾ ਪੁਰ, ਮਾ
ਕਰਨੈਲ ਸਿੰਘ (ਦੋਵੇਂ ਸੁਧਾਰ ਇਕਾਈ) ਬਲਵਿੰਦਰ ਸਿੰਘ (ਲੁਧਿਆਣਾ ਮੁਖੀ) ਕਰਤਾਰ ਵੀਰਾਨ
(ਜਗਰਾਓਂ ਮੁਖੀ), ਪੂਰਨ
ਸਿੰਘ (ਮਲੇਰ ਕੋਟਲ਼ਾ
ਮੁਖੀ), ਦੀਪ ਦਿਲਬਰ
(ਕੋਹਾੜਾ ਇਕਾਈ) ਆਦਿ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।

