ਪੰਜਾ ਸਹਿਬ ਬਾਰੇ ਕਈ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ. ਜਿਹੜੀਆਂ ਕਿ ਸਰਧਾ ਦੇ ਕਾਰਣ ਚਮਤਕਾਰੀ ਪ੍ਰਭਾਵ ਦਿੰਦੀਆਂ ਹਨ. ਪਰ ਜੇ ਕਰ ਇਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਅਸਲੀਅਤ ਨੂੰ ਜਾਨਣ ਦਾ ਜਤਨ ਕਰੀਏ ਤਾਂ ਸਚਾਈ ਸਾਹਮਣੇ ਆ ਜਾਂਦੀ ਹੈ. ਜਿਵੇਂ ਕਿ ਇਸ ਸਬੰਧ ਵਿੱਚ ਲਿਖਿਆ ਵੀ ਮਿਲਦਾ ਹੈ. ਕਿ ਉਸ ਸਮੇਂ ਪਹਾੜੀ ਤੇ ਵਲੀ ਕੰਧਾਰੀ ਨਾਮੀ ਇਕ ਮੁਸਲਮਾਨ ਫਕੀਰ ਰਹਿੰਦਾ ਸੀ. ਇਹ ਸ਼ੀਆ ਮੱਤ ਦੇ ਰਾਂਫਜੀ ਫਿਰਕੇ ਵਿੱਚੋਂ ਸੀ. ਗੁਰੂ ਨਾਨਕ ਸਹਿਬ ਜਦੋਂ ਇਸ ਨੂੰ ਮਿਲੇ ਤਾਂ ਉਸ ਨੇ ਗੁਰੂ ਸਹਿਬ ਦਾ ਸਵਾਗਤ ਨਾ ਕੀਤਾ. ਗੁਰੂ ਜੀ ਪਹਾੜੀ ਤੋਂ ਉਤਰ ਕੇ ਪਹਾੜੀ ਥੱਲੇ ਚਸਮੇਂ ਕੋਲ ਆ ਬੈਠੇ. ਵਲੀ ਕੰਧਾਰੀ ਦੇ ਮਨ ਵਿੱਚ ਈਰਖਾ ਆ ਗਈ ਤੇ ਉਸ ਨੇ ਇਕ ਪੱਥਰ ਗੁਰੂ ਜੀ ਵੱਲ ਰੇੜ੍ਹ ਦਿੱਤਾ. ਜਿਵੇਂ ਕਿ ਹੁਣ ਵੀ ਨਜ਼ਰ ਆਉਂਦਾ ਹੈ. ਇਸ ਛੋਟੀ ਜਿਹੀ ਪਹਾੜੀ ਤੇ ਕੋਈ ਰੁੱਖ ਵਗੈਰਾ ਕੋਈ ਨਹੀਂ ਸੀ ਤੇ ਪੱਥਰ ਰਿੜ੍ਹਦਾ-ਰਿੜ੍ਹਦਾ ਗੁਰੂ ਜੀ ਤੱਕ ਪਹੁੰਚ ਗਿਆ ਤੇ ਗੁਰੂ ਜੀ ਨੇ ਉਸ ਨੂੰ ਅਪਣੇ ਪੰਜੇ ਨਾਲ ਰੋਕ ਲਿਆ. ਇਸ ਘਟਨਾ ਨੂੰ ਤਾਜ਼ਾ ਰੱਖਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਕ ਪੱਥਰ ਤੇ ਉਕਰਿਆ ਪੰਜਾ ਚੱਸ਼ਮੇ ਕੋਲ ਰੱਖ ਕੇ ਗੁਰਦੁਆਰਾ ਬਣਾਇਆ ਗਿਆ. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਇਥੇ ਕਿਸੇ ਗੁਰਦੁਆਰੇ ਦਾ ਪਤਾ ਨਹੀਂ ਚਲਦਾ. ਈਸਵੀ 27 ਦਿਸੰਬਰ 1835 ਵਿੱਚ ਜਦੋਂ ਹਾਲੀ ਇਹ ਪੰਜੇ ਵਾਲਾ ਪੱਥਰ ਚਸ਼ਮੇ ਕੋਲ ਨਹੀਂ ਸੀ ਗਿਆ, ਪ੍ਰਸਿੱਧ ਜਰਮਨ ਯਾਤਰੂ ਹੀਉਗਲ ਹਸਨ ਉਬਦਾਲ ਗਿਆ ਤੇ ਉਸਨੇ ਪੰਜੇ ਵਾਲਾ ਪੱਥਰ ਗੁਰੂ ਗ੍ਰੰਥ ਸਹਿਬ ਦੇ ਪ੍ਰਕਾਸ਼ ਕੋਲ ਪਿਆ ਵੇਖਿਆ. (ਜਨਮ ਸਾਖੀ ਪਰੰਪਰਾ ਸਫਾ 111)
No comments:
Post a Comment