ਨੰਬਰ 1010
ਸਿੰਘ ਐਮ
ਬਰਿਕਸਟਨ ਜੇਲ੍ਹ
6. 4. 1940
ਪਿਆਰੇ ਦੋਸਤੋ,
ਮੈਂ ਹਾਲੇ ਵੀ ਇੰਤਜ਼ਾਰ ਕਰ ਰਿਹਾ
ਹਾਂ ਤੁਹਾਡੇ ਵਲੋਂ ਕਿਤਾਬਾਂ ਭੇਜਣ ਦਾ ਤੁਸੀਂ ਕਿਰਪਾ ਕਰਕੇ ਡਰੋ ਨਾ ਤੁਹਾਡੀਆਂ ਕਿਤਾਬਾਂ ਵਾਪਸ
ਭੇਜ ਦੇਵਾਂਗਾ ਜਲਦੀ ਹੀ ਮੈਂ ਉਹਨਾਂ ਨੂੰ ਪੜ੍ਹਨ ਤੋਂ ਬਾਅਦ. ਮੈਂ ਇਥੇ ਜੇਲ੍ਹ ਵਿੱਚ ਠੀਕ ਠਾਕ
ਹਾਂ ਖਾਣ ਲਈ ਤਰੀ ਅਤੇ ਚਾਵਲ ਅਤੇ ਬਹੁਤ ਸਾਰਾ ਆਰਾਮ ਮੇਰਾ ਖਿਆਲ ਹੈ ਕਿ ਮੇਰਾ ਵਜਨ 5 ਪੌਂਡ ਵਧ ਗਿਆ ਹੈ ਜਦੋਂ ਤੋਂ ਮੈਂ ਇਥੇ ਆਇਆ ਹਾਂ ਮੈਨੂੰ ਸਿਰਫ਼ ਭਾਰਤੀ
ਪੁਸਤਕਾਂ ਦੀ ਹੀ ਘਾਟ ਹੈ ਮੈਂ ਨਹੀਂ ਜਾਣਦਾ ਕਿ ਇਹਨਾਂ ਕਿਤਾਬਾਂ ਨੂੰ ਪ੍ਰਾਪਤ ਕਰਨ ਲਈ ਮੈਂ ਕਿਸ
ਨੂੰ ਲਿਖਾਂ. ਮੈਨੂੰ ਉਮੀਦ ਹੈ ਕਿ ਇਹ ਮੁਸ਼ਕਿਲ ਜਲਦੀ ਹੀ ਦੂਰ ਹੋ ਜਾਵੇਗੀ. ਕਿਰਪਾ ਕਰਕੇ ਇਹ ਮੇਰੇ
ਲਈ ਕਰੋ.
ਤੁਹਾਡਾ ਵਿਸ਼ਵਾਸ਼ਪਾਤਰ,
ਐੱਮ. ਐੱਸ. ਆਜ਼ਾਦ
ਹਸਪਤਾਲ
ਹਿਜ ਮੈਜਿਸਟੀ ਬਰਿਕਸਟਨ ਜੇਲ੍ਹ
ਲੰਡਨ
(ਕਿਰਪਾ ਕਰਕੇ ਪੰਨਾ ਪਰਤੋ ਜੀ)
ਅਤੇ ਜੇਕਰ ਤੁਹਾਨੂੰ ਇਸ ਨਾਂ ਦੀ ਕਿਤਾਬ ਮਿਲੇ
ਹੀਰ ਵਾਰਸ ਸ਼ਾਹ
ਮੈਂ ਇਹ ਕਿਤਾਬ ਓਲਡ ਬੇਅਲੀ ਨਾਲ ਲਿਜਾਣਾ ਚਾਹਾਂਗਾ
ਸਹੁੰ ਚੁੱਕਣ ਲਈ ਕਿਉਂਕਿ ਮੈਂ ਨਾਸਤਿਕ ਹਾਂ ਉਹਨਾਂ ਨੇ ਹਾਉਸ ਆਫ਼ ਕਾਮਨਜ ਵਿਚ ਮੇਰਾ ਨਾਂ ਬਦਲ
ਦਿਤਾ ਹੈ, ਮਿਸਜ਼ (ਮਿਸਟਰ) ਨੇ ਮੇਰਾ ਨਾਂ ਊਧਮ ਸਿੰਘ
ਦਿੱਤਾ ਹੈ ਹੁਣ ਉਹ ਮੇਰਾ ਪਾਦਰੀ ਹੈ ਸੋ ਮੈਂ ਲਿਜਾਣਾ ਚਾਹਾਂਗਾ ਉਸਦੀ ਕਿਤਾਬ ਅਦਾਲਤ ਵਿੱਚ.
ਸਾਰਿਆਂ ਨੂੰ ਅਲਵਿਦਾ
ਤੁਹਾਡਾ ਵਿਸ਼ਵਾਸ਼ਪਾਤਰ
ਐੱਮ. ਐੱਸ. ਏ.
(ਪਤਾ)
ਸਕੱਤਰ
ਖਾਲਸਾ ਜੱਥਾ
79 ਸਿੰਕਲੇਅਰ ਰੋਡ
ਲੰਡਨ, ਡਬਲਿਯੂ.14
ਪੜ੍ਹੋ ‘ਚਿੱਠੀਆਂ ਸ਼ਹੀਦ ਊਧਮ ਸਿੰਘ’ ਗੁਰੂ ਨਾਨਕ
ਦੇਵ ਯੂਨੀਵਰਸਿਟੀ, ਅਮ੍ਰਿਤਸਰ
No comments:
Post a Comment