ਆਉ ਵਰਤ ਤੋੜੀਏ
ਕਈ ਦਿਨਾਂ ਤੋਂ ਅਖਬਾਰਾਂ ਵਿੱਚ ਕਰੂਏ ਦੇ ਵਰਤ ਬਾਰੇ
ਬਹੁਤ ਕੁਝ ਪੜ੍ਹਨ ਨੂੰ ਮਿਲਿਆ ਹੈ. ਬਜ਼ਾਰਾਂ ਵਿੱਚ ਖਰੀਦਦਾਰੀ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਖਾਸ
ਤੌਰ ਤੇ ਗਹਣੇ ਕੱਪੜੇ ਮਿਠਾਈਆਂ ਆਦਿ. ਆਉ ਕੁਝ ਵਿਚਾਰ ਕਰੀਏ. ਮੁੱਖ ਕਹਾਣੀ ਜੋ ਕਿ ਵੀਰਵਤੀ ਦੇ
ਵਰਤ ਕਹਾਣੀ ਹੈ, ਸਾਨੂੰ ਜਗੀਰਦਾਰੀ ਜੁੱਗ ਨਾਲ ਜੋੜਦੀ ਹੈ.
ਜਿਸ ਦੇ ਮੁਤਾਬਿਕ ਔਰਤਾਂ ਦਾ ਕੰਮ ਆਪਣੇ ਜੀਵਨਸਾਥੀ ਨੂੰ ਪਤੀ ਦੇਵਤਾ ਮੰਨ ਕੇ ਪੂਜਣਾ, ਉਸਦੇ ਬਦਲੇ
ਉਸ ਨੂੰ ਗਹਿਣੇ ਆਦਿ ਮਿਲਦੇ ਸਨ. ਇਸ ਤੋਂ ਜਿਆਦਾ ਉਸਦਾ ਸਮਾਜਿਕ ਕੰਮਾਂ ਵਿੱਚ ਕੋਈ ਸਰੋਕਾਰ ਨਹੀਂ
ਹੁੰਦਾ ਸੀ ਅਤੇ ਪਰਿਵਾਰ ਵਿੱਚ ਵੀ ਸੱਸ ਦੇ
ਰੂਪ ਵਿੱਚ ਹੀ, ਉਹ ਵੀ ਜੰਗੀਰਦਾਰੀ ਦੇ ਹਿਤਾਂ ਵਿੱਚ ਹੀ. ਪਤੀ ਭਾਵੇ ਕਿੰਨਾ ਵੀ ਬੁਰਾ ਹੋਵੇ ਉਸ
ਦੀ ਪੂਜਾ ਕਰਨੀ ਹੀ ਹੈ. ਹੁਣ ਗੱਲ ਕਰੀਏ ਕਿ ਜੇ ਸੱਚਮੁੱਚ ਹੀ ਇਸ ਵਰਤ ਰੱਖਣ ਨਾਲ ਜਿਵੇਂ ਕਿ ਪ੍ਰਚਾਰਿਆ
ਜਾਂਦਾ ਹੈ. ਪਤੀ ਦੇਵ ਦੀ ਉਮਰ ਲੰਮੀ ਹੋ ਜਾਂਦੀ ਹੈ ਤੇ ਉਸ ਨੂੰ ਦੁੱਖਾਂ ਤੋਂ ਛੁੱਟਕਾਰਾ ਮਿਲ
ਜਾਂਦਾ ਹੈ. ਜੇ ਗਲਤੀ ਨਾਲ ਅਸਲੀ ਚੰਦਰਮਾਂ ਦੇਖਣ ਤੋਂ ਪਹਿਲਾਂ ਹੀ ਵਰਤ ਤੋੜ ਲਿਆ ਜਾਂਦਾ ਹੈ. ਇਸ
ਦੀ ਸਜਾ ਵੀ ਪਤੀ ਦੇਵ ਨੂੰ ਮਿਲਦੀ ਹੈ ਅਦਿ.
ਸਾਨੂੰ ਇਸ ਤਰ੍ਹਾਂ ਕਰਨ ਵਿੱਚ ਕੋਈ ਬੁਰਿਆਈ ਨਹੀਂ ਬਸਰਤੇ ਕਿ ਇੰਜ ਹੀ ਹੋਵੇ. ਪਰ ਹੁੰਦਾ
ਕੀ ਆ? ਤੁਸੀਂ ਸਾਰੇ ਹੀ ਜਣਦੇ ਹੋ ਅੱਜ ਵੀ ਦੇਖ
ਸਕਦੇ ਹੋ ਕਿ ਬਿਮਾਰੀਆਂ ਅਤੇ ਦੁਰਘਨਾਵਾਂ ਦੇ ਸ਼ਿਕਾਰ ਆਦਮੀ ਹੱਸਪਤਾਲਾਂ ਵਿੱਚ ਦਾਖਲ ਹਨ ਅਤੇ ਕਈ
ਮਰ ਵੀ ਜਾਂਦੇ ਹਨ. ਕੀ ਇਹ ਸੱਭ ਵੀਰਵਤੀ ਦੀ ਤਰਾਂ ਹੋਈ ਵਰਤ ਤੋੜਨ ਦੀ ਗਲਤੀ ਨਾਲ ਸਬੰਧਤ ਹਨ. ਜੇ
ਕਰ ਇੰਜ ਹੈ ਤਾਂ ਸਾਨੂੰ ਹੱਸਪਤਾਲਾ ਵਿੱਚ ਭੀੜ ਵਧਾਉਣ ਦੀ ਥਾਂ ਇਸ ਵਰਤ ਨੂੰ ਠੀਕ ਢੰਗ ਨਾਲ ਰੱਖ
ਲਿਆ ਜਾਣਾ ਚਾਹੀਦਾ ਹੈ. ਪਰ ਯਾਦ ਰੱਖੋ ਇਹ ਇੰਝ ਨਹੀਂ ਹੁੰਦਾ ਤੇ ਨਾ ਹੀ ਹੋ ਸਕਦਾ ਹੈ. ਤਾਂ ਹੁਣ
ਫਿਰ ਸਾਨੂੰ ਜਗੀਰੂ ਜੁੱਗ ਦੀ ਮਾਨਸ਼ਿਕਤਾ ਤੋਂ ਬਾਹਰ ਨਿੱਕਲਣ ਦੀ ਜਰੂਰਤ ਹੈ.
ਇਸ
ਨਾਲ ਅੱਜ ਦੇ ਯੁੱਗ ਵਿੱਚ ਪੁਰਾਣੀ ਵਿਚਾਰਧਾਰਾ ਨਾਲ ਜੁੜੇ ਇਕ ਪਰਵਾਰ ਦੀ ਕਹਾਣੀ ਇਸ ਤਰ੍ਹਾਂ ਵੀ ਹੈ;
‘ਕੀ ਗੱਲ ਐ? ਅੱਜ ਅੱਧੀ ਰਾਤੀਂ ਉਠੀ ਫਿਰਦੀ ਐਂ? ਦਿਨੇਂ ਤਾਂ ਕੀ, ਕੰਜਰ ਦੀ ਰਾਤ ਨੂੰ ਵੀ
ਸੌਣ ਨੀ ਦਿੰਦੀ.'
ਘਰਵਾਲੀ
ਤੋਂ ਦੁਖੀ ਇਕ ਆਦਮੀ ਦੇ ਬੋਲ ਸਨ.
‘ਮੋਇਆ! ਤੇਰਾ ਈ ਸਿਆਪਾ ਕਰਨ ਲਗੀ ਆਂ.’
ਅੱਗੋਂ
ਘਰ ਵਾਲੀ ਦਾ ਕਰਾਰਾ ਜਵਾਬ ਸੀ.
ਅੱਗੇ ਗੱਲ ਇਹ ਕਿ ‘ਚੰਦਰਮਾ ਨੂੰ ਅਰਘ ਦੇਣਾ
ਜਾ ਦੇਖਣਾ ਵਿਗਿਆਨਕ ਤੌਰ ਤੇ ਲਾਭਕਾਰੀ ਮੰਨਿਆ ਜਾਂਦਾ ਹੈ.' ਕਿਸ
ਤਰ੍ਹਾਂ ਦਾ ਲਾਭ ਮਿਲਦਾ ਹੈ? ਇਸ ਬਾਰੇ ਕਿਸ ਵਿਗਿਆਨ ਦੀ ਕਿਤਾਬ ਵਿੱਚ ਦਰਜ ਹੈ? ਲਿਖਣ ਵਾਲੇ ਇਹ
ਦੱਸਣ ਦੀ ਖੇਚਲ ਨਹੀਂ ਕਰਦੇ.
ਦੂਜੀ ਗੱਲ ‘ਵਿਗਿਆਨ ਅਨੁਸਾਰ ਚੰਦਰਮਾ ਦਾ ਮਨ ਨਾਲ ਸਬੰਧ
ਸਬੰਧ ਹੈ' ਜੇ ਇਹ ਗੱਲ ਇਵੇਂ ਹੈ ਤਾਂ ਮਨੋਰੋਗ ਮਾਹਰ
ਡਾਕਟਰ ਨੇ ਕਦੇ ਰੋਗੀ ਨੂੰ ਕਿਉਂ ਨਹੀਂ ਦੱਸਿਆ ਕਿ ਭਾਈ ਤੇਰੀ ਮਾਨਸਿਕ ਬਿਮਾਰੀ ਦਾ ਇਲਾਜ ਚੰਦ ਚੜ੍ਹੇ
ਤੋਂ ਹੀ ਠੀਕ ਢੰਗ ਨਾਲ ਹੀ ਹੋਉ. ਅੱਗੇ ਉਹਨਾਂ ਪੁਲਾੜ ਯਾਤਰੀਆਂ ਦਾ ਕੀ ਬਣੂ ਜੋ ਚੰਦਰਮਾ ਤੋਂ ਦੂਰ
ਚਲੇ ਜਾਣਗੇ?
ਦਰਅਸਲ ਇਸ ਦੋਵੇਂ ਗੱਲਾਂ ਥੋਥੀਆਂ ਮਾਨਤਾਵਾਂ ਨੂੰ
ਵਿਗਿਆਨਕ ਪੁੱਠ ਚਾੜ੍ਹਨ ਤੋ ਬਿਨਾਂ ਕੁੱਝ ਵੀ ਨਹੀਂ.
ਸੋ ਦੋਸਤੋ ਤੇ ਭੈਣੋਂ ਵਰਤ ਨਾ ਰੱਖੋ ਜਾਂ ਹੁਣ ਹੀ ਤੋੜ
ਦਿਉ ਤੇ ਇਸ ਮਾਨਸਿਕ ਗੁਲਾਮੀ ਤੋਂ ਬਾਹਰ ਨਿਕਲੋ ਤੇ ਵਿਗਿਆਨਕ ਵਿਚਾਰਧਾਰਾ ਨੂੰ ਅਪਣਾਉ.
ਹਰਚੰਦ ਭਿੰਡਰ
ਮੋਬ: ਨੰਬਰ 9417923785
E mail: harchandbhinder@yahoo.in
No comments:
Post a Comment