ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦਾ ਸੂਬਾ ਇਜਲਾਸ 20 ਅਪ੍ਰੈਲ ਨੂੰ ਬਰਨਾਲਾ ਵਿਖੇ
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦਾ ਦੋ
ਸਾਲਾਂ ਬਾਅਦ ਹੋਣ ਵਾਲਾ ਸੂਬਾ ਇਜਲਾਸ ਮਿਤੀ 20 ਅਤੇ 21 ਅਪ੍ਰੈਲ 2013,
ਨੂੰ ਗੋਬਿੰਦ ਬਾਂਸਲ ਚੈਰੀਟੇਬਲ
ਟਰਸ਼ਟ (ਨੇੜੇ ਸੇਖਾ ਫਾਟਕ), ਬਰਨਾਲਾ ਵਿੱਖੇ ਹੋਵੇਗਾ. ਇਸ ਵਿੱਚ ਪੰਜਾਬ
ਭਰ ਦੇ ਸਾਰੇ 10 ਜੋਨਾਂ ਅਤੇ ਲੱਗਭਗ 90 ਇਕਾਈਆਂ ਵਿੱਚੋਂ ਚੁਣੇ ਹੋਏ ਡੈਲੀਗੇਟਾਂ ਤੋਂ ਇਲਾਵਾ ਬਹੁਤ ਸਾਰੇ
ਤਰਕਸ਼ੀਲ ਦਰਸ਼ਕ ਵਜੋਂ ਭਾਗ ਲੈਣਗੇ.ਇਸ ਸਮੇਂ ਪੂਰੇ ਪੰਜਾਬ ਤੋਂ ਆਏ ਡੈਲੀਗੇਟਾਂ ਵੱਲੋਂ ਸੂਬਾ
ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ. ਇਸ ਤੋਂ ਇਲਾਵਾ ਇਸ ਇਜਲਾਸ ਵਿਚ ਤਰਕਸ਼ੀਲ ਸੁਸਾਇਟੀ ਦੀਆਂ
ਇਕਾਈਆਂ, ਜੋਨਾਂ ਅਤੇ ਸੂਬਾ ਆਗੂਆਂ ਵੱਲੋਂ ਪਿਛਲੇ ਦੋ
ਸਾਲਾਂ ਦੇ ਸਮੇਂ ਦੌਰਾਨ ਕੀਤੀਆਂ ਸਰਗਰਮੀਆਂ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਭਵਿੱਖੀ
ਯੋਜਨਾਵਾਂ ਉਲੀਕੀਆਂ ਜਾਣਗੀਆਂ.
ਇਸ ਦੇ ਸਬੰਧ ਵਿੱਚ 5 ਅਪੈਲ ਤੱਕ ਸਾਰੇ ਜੋਨਾਂ ਅਤੇ ਇਕਈਆਂ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ. ਹੁਣ
ਪਿਛਲੇ ਦਿਨੀਂ ਹੋਈ ਸਟੇਟ ਐਗਜ਼ੈਕਟਿਵ ਕਮੇਟੀ ਦੀ ਹੋਈ ਮੀਟਿੰਗ ਵਿੱਚ ਸਾਰੇ ਪਬੰਧਾਂ ਦਾ ਜਾਇਜਾ ਲਿਆ
ਗਿਆ. ਇਸ ਸਮੇਂ ਸਟੇਟ ਕਮੇਟੀ ਵੱਲੋਂ ਸਟੇਟ ਆਗੂਆਂ ਦੀਆਂ ਬਣਦੀਆਂ ਡਿਉਟੀਆਂ ਵੀ ਲਾਈਆਂ ਗਈਆਂ.
ਸਾਰੇ ਜੋਨਾਂ ਵੱਲੋਂ ਮਿਲੀ ਰਿਪੋਰਟ ਮੁਤਾਬਕ ਐਤਕੀਂ ਹੋਣ ਵਾਲੇ ਇਜਲਾਸ ਪ੍ਰਤੀ ਤਰਕਸ਼ੀਲ ਮੈਂਬਰਾਂ
ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ.
ਇਸ ਇਜਲਾਸ ਦੀ
ਸ਼ੁਰੂਅਤ ਉਦਘਾਟਨੀ ਸੈਸਨ ਨਾਲ 20 ਅਪ੍ਰੈਲ ਨੂੰ ਦੋ ਵਜੇ ਦੁਪਹਿਰ ਹੋਵੇਗੀ.
ਇਸ ਤੋਂ ਪਹਿਲਾਂ ਸਵੇਰੇ 11 ਵਜੇ ਡੈਲੀਗੇਟਾਂ ਦੀ ਰਜ਼ਿਸਟਰੇਸ਼ਨ
ਸ਼ੁਰੂ ਕੀਤੀ ਜਾਵੇਗੀ. ਇਸ ਮੌਕੇ ਸੂਬਾ ਆਗੂ ਨੇ ਸਾਰੇ ਪੰਜਾਬ ਦੇ ਤਰਕਸ਼ੀਲ ਕਾਰਕੁੰਨਾ ਨੂੰ ਸਮਾਜ
ਅੰਦਰ ਫੈਲੇ ਅੰਧਵਿਸ਼ਵਾਸਾਂ ਨੂੰ ਜੜ੍ਹੋਂ ਖਤਮ ਦੇ ਮਕਸਦ ਨੂੰ ਪੂਰਾ ਕਰਨ ਹਿੱਤ ਸਮੇਂ ਸਿਰ ਪਹੁੰਚਣ ਦੀ ਅਪੀਲ ਵੀ ਕੀਤੀ.
No comments:
Post a Comment