ਜਮੀਨਾਂ ਦਾ ਰਿਕਾਰਡ ਆਨ ਲਾਈਨ ਦੇਖੋ
ਤੁਸੀਂ
ਆਪਣੀ ਖੇਤੀ ਬਾੜੀ ਦੀ ਜਮੀਨ ਦਾ ਰਿਕਾਰਡ ਆਪਣੇ ਘਰ ਬੈਠੇ ਵੈਬ ਸਾਈਟ ਰਾਹੀਂ ਦੇਖ ਅਤੇ ਪ੍ਰਿੰਟ ਕੱਢ
ਸਕਦੇ ਹੋ; ਉਹ ਵੀ ਕਿਸੇ ਬਿਨਾਂ ਕਿਸੇ ਝਮੇਲੇ ਦੇ. ਤੁਸੀਂ ਇਸ ਤਰ੍ਹਾਂ ਕਰੋ:
ਜਿੱਥੇ FARD ਲਿਖਿਆ ਹੈ,
ਉੱਥੇ ਕਲਿੱਕ ਕਰੋ.
ਆਪਣਾ ਜਿਲ੍ਹਾ ਚੁਣੋਂ.
ਤਹਿਸੀਲ ਚੁਣੋਂ.
ਪਿੰਡ ਚੁਣੋਂ.
‘ਦਰਜ ਕਰੋ’ ਉੱਪਰ ਜਾ ਕੇ ਕਲਿੱਕ ਕਰੋ.
ਅੱਗੇ ਨਕਲ ਰਜਿਸਟਰ ਦੀਆਂ ਕਿਸਮਾਂ ਮੁਤਾਬਕ ਕਲਿੱਕ
ਕਰੋ.
ਉਦਾਹਰਣ ਦੇ ਤੌਰ ਤੇ;
ਜਮਾਂਬੰਦੀ ਤੇ ਕਲਿਕ ਕਰੋ.
ਹੁਣ ਪੀਲੀ ਪੱਟੀ ਵਿੱਚ ਲਿਖੇ ਮੁਤਾਬਕ ਚੁਣੋ.
ਉਦਾਹਰਣ ਦੇ ਤੌਰ ਤੇ;
‘ਮਾਲਕ ਦੇ ਨਾਮ ਮੁਤਾਬਕ’ ਚੁਣੋਂ.
ਹੁਣ ਜੋ ਸਫ਼ਾ ਖੁਲ੍ਹਿਆ ਹੈ ਉਸਨੂੰ ਪੜ੍ਹੋ.
ਜੇ ਕਰ ਤੁਹਾਡਾ ਕੰਪਿਉਟਰ ਯੂਨੀਕੋਡ ਕੀਤਾ ਹੈ
ਤਾਂ
ਆਪਣਾ ਨਾਮ ਪੰਜਬੀ ਵਿੱਚ ਲਿਖ ਦੇਵੋ (ਧਿਆਨ ਰਹੇ
ਸਾਈਟ ਦੀ ਭਾਸ਼ਾ ਪੰਜਾਬੀ ਹੋਵੇ).
ਜਾਂ ਫਿਰ ਗੁਗੱਲ ਵਿੱਚ ਜਾ ਕੇ ਆਪਣਾ ਨਾਮ
ਅੰਗਰੇਜੀ ਟਾਇਪ ਰਾਹੀਂ ਲਿਖ ਕੇ ਪੰਜਾਬੀ ਕਰੋ ਅਤੇ ਕਾਪੀ ਕਰਕੇ ਇਸ ਡੱਬੀ ਵਿੱਚ ਪੇਸਟ ਕਰ ਦੇਵੋ.
ਉਸ ਤੋਂ ਬਆਦ ਜੋ ਸਫ਼ਾ ਖੁਲਿਆ ਹੈ; ਉਸ ਵਿੱਚੋਂ
ਆਪਣਾ ਸਹੀ ਨਾਮ, ਪਿਤਾ ਅਤੇ ਦਾਦੇ ਦੇ ਨਾਮ ਸਮੇਤ ਦੇਖ ਕੇ ਡੱਬੀ ਦੇ ਆਖੀਰ ਵਿੱਚ ‘ਚੁਣੋ’ ਤੇ ਕਲਿੱਕ
ਕਰੋ.
ਤੁਹਾਡਾ ਖੇਵਟ ਨੰਬਰ ਆ ਜਾਵੇਗਾ ਅਤੇ ‘ਚੁਣੋ’
ਡੱਬੀ ਵਿੱਚ ਸਹੀ ਦਾ ਨਿਸਾਨ ਲਗਾਓ.
ਹੇਠਲੀਆਂ ਦੋ ਡੱਬੀਆਂ ਵਿੱਚੋਂ ਜਰੂਰਤ ਮੁਤਾਬਕ
ਇੱਕ ਤੇ ਕਲਿੱਕ ਕਰੋ.
ਇਕ ਫਾਈਲ ਡਾਉਨਲੋਡ ਹੋ ਜਾਵੇਗੀ.
ਇਸ ਫਾਈਲ ਨੂੰ ਰਾਈਟ ਕਲਿੱਕ ਕਰਕੇ open with
ਦੀ ਸਹਾਇਤਾ ਨਾਲ internet
explorer ਵਿੱਚ ਖੋਹਲੋ ਜੋ ਕਿ ਅਡੌਬ ਰੀਡਰ ਵਿੱਚ ਖੁਲ੍ਹੇਗੀ
ਇਸ ਨੂੰ ਅਡੌਬ ਰੀਡਰ ਵਿੱਚ ਕੋਈ ਨਾਮ ਦੇ ਕੇ ਸੇਵ ਕਰ ਲਵੋ ਜਾਂ ਪ੍ਰਿੰਟ ਕੱਢ ਲਵੋ.
ਧੰਨਵਾਦ
ਹਰਚੰਦ
ਭਿੰਡਰ
No comments:
Post a Comment