Sunday, April 16, 2017

ਵਧ ਰਿਹਾ ਧਾਰਮਿਕ ਕੱਟੜਵਾਦ ਅਤੇ ਅੰਧਵਿਸ਼ਵਾਸ ਚਿੰਤਾਜਨਕ: ਲੌਗੋਵਾਲ


ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪਟਿਆਲਾ ਦਾ ਜੋਨ ਇਜਲਾਸ ਹੋਇਆ

ਪਟਿਆਲਾ, 16 ਅਪ੍ਰੈਲ (ਹਰਚੰਦ ਭਿੰਡਰ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ. ਦਾ ਦੋ ਸਾਲਾ ਚੋਣ ਇਜਲਾਸ ਤਰਕਸ਼ੀਲ ਹਾਲ ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਹੋਇਆ. ਜਿਸ ਵਿੱਚ ਪਟਿਆਲਾ ਜੋਨ ਵਿੱਚ ਕੰਮ ਕਰ
ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਵੀਰ ਚੰਦ
ਰਹੀਆਂਪਟਿਆਲਾ
, ਨਾਭਾ, ਸਮਾਣਾ ਅਤੇ ਘਨੌਰ  ਇਕਾਈਆਂ ਦੇ ਸਮੂਹ ਅਹੁਦੇਦਾਰਾਂ ਅਤੇ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ. ਇਜਲਾਸ ਦੀ ਸ਼ੁਰੂਆਤ ਕਰਦਿਆਂ ਜੋਨ ਆਗੂ ਰਾਮ ਕੁਮਾਰ ਪਟਿਆਲਾ ਨੇ ਹਾਜ਼ਰ ਡੈਲੀਗੇਟਾਂ ਅਤੇ ਸਟੇਟ ਕਮੇਟੀ ਦੇ ਨੁਮਾਇਦੇ ਅਤੇ ਤਰਕਸ਼ੀਲ ਮੈਗਜੀਨ ਦੇ ਸੰਪਾਦਕ ਬਲਵੀਰ ਚੰਦ ਲੌਗੋਵਾਲ ਨੂੰ ਜੀ ਆਇਆਂ ਕਿਹਾ ਅਤੇ ਦੋ ਸਾਲਾਂ ਦੌਰਾਨ ਜੋਨ ਵੱਲੋਂ ਕੀਤੀਆਂ ਸਰਗਰਮੀਆਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ. ਜਿਸ ਉਪਰ ਲਾਭ ਸਿੰਘ, ਚਰਨਜੀਤ ਪਟਵਾਰੀ, ਹਰਚੰਦ ਭਿੰਡਰ, ਬਹਾਦਰ ਅਲੀ ਸਮਾਣਾ, ਨੂਪ ਰਾਮ ਅਤੇ ਗੁਰਦੀਪ ਸਿੰਘ ਸੇਖੋਂ ਆਦਿ  ਨੇ ਆਪਣੇ ਵਿਚਾਰ ਰੱਖੇ.
ਜੋਨ ਦੇ ਅਹੁਦੇਦਾਰਾਂ ਦੀ ਚੋਣ ਸਮੇਂ ਮੁੱਖ ਮਹਿਮਾਨ ਬਲਵੀਰ ਚੰਦ ਨੇ ਕਿਹਾ ਅਜੋਕੇ ਦੌਰ ਵਿੱਚ ਸਿਆਸੀ ਸਹਿ ਤੇ ਪਲ਼ ਵਧ

ਜੋਨ ਦੀ ਨਵੀਂ ਟੀਮ ਦੀ ਚੋਣ ਉਪਰੰਤ ਅਹੁਦੇਦਾਰ ਅਤੇ ਮੈਂਬਰ
ਰਿਹਾ ਧਾਰਮਿਕ ਕੱਟੜਵਾਦ ਅਤੇ ਅੰਧਵਿਸ਼ਵਾਸ ਚਿੰਤਾਜਨਕ ਹੈ. ਤਰਕਸ਼ੀਲ ਸਾਥੀਆਂ ਨੂੰ ਇਸ ਸਮੇਂ ਪੂਰੀ ਸਿਦਤ ਨਾਲ ਕੰਮ ਕਰਨ ਦੀ ਜਰੂਰਤ ਹੈ. ਉਹਨਾਂ ਅੱਗੇ ਕਿਹਾ ਕਿ ਇਸ ਵਾਸਤੇ ਸਾਨੂੰ ਸ਼ਹੀਦ ਭਗਤ ਸਿੰਘ ਤੋਂ ਸੇਧ ਲੈਂਦਿਆਂ ਅਧਿਐਨ ਕਰਨ ਦੀ ਜਰੂਰਤ ਹੈ ਤਾਂ ਕਿ ਅਸੀਂ ਚਣੌਤੀ ਪੂਰਵਕ ਹਾਲਤਾਂ ਨਾਲ ਨਜਿੱਠ ਸਕੀਏ. ਇਸ ਉਪਰੰਤ ਬਲਵੀਰ ਚੰਦ ਦੀ ਪ੍ਰਧਾਨਗੀ ਹੇਠ ਜੋਨ ਦੇ ਅਹੁਦੇਦਾਰਾਂ ਦੀ ਚੋਣ ਹੋਈ. ਜਿਸ ਵਿੱਚ ਪੁਰਾਣੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਨਵੇਂ ਅਹੁਦੇਦਾਰ ਚੁਣੇ ਗਏ. ਨਵੇਂ ਅਹੁਦੇਦਾਰਾਂ ਵਿੱਚ
, ਜੋਨ ਜਥੇਬੰਦਕ ਮੁਖੀ ਸਰਬਜੀਤ ਸਿੰਘ ਉੱਖਲਾ, ਵਿੱਤ ਅਤੇ ਮੈਗਜੀਨ ਵੰਡ ਵਿਭਾਗ ਦੇ ਮੁਖੀ ਚਰਨਜੀਤ ਪਟਵਾਰੀ, ਮੀਡੀਆ ਵਿਭਾਗ ਮੁਖੀ ਹਰਚੰਦ ਭਿੰਡਰ, ਸਭਿਆਚਾਰਕ ਵਿਭਾਗ ਮੁਖੀ ਰਾਮ ਕੁਮਾਰ ਪਟਿਆਲਾ ਅਤੇ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ ਲਾਭ ਸਿੰਘ ਸਰਬਸੰਮਤੀ ਨਾਲ ਚੁਣੇ ਗਏ.
ਚੁਣੇ ਜਾਣ ਦੇ ਬਾਅਦ ਸਮੂਚੀ ਟੀਮ ਨੇ ਪਟਿਆਲਾ ਜੋਨ ਵਿੱਚ ਸਰਗਰਮੀਆਂ ਵਧਾਉਂਣ ਵਾਸਤੇ ਵਿਚਾਰਚਰਚਾ ਵੀ ਕੀਤੀ. ਜਿਸ ਵਿੱਚ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਧਾਰਾ ਪ੍ਰਤੀ ਜਾਗਰੁਕ ਕਰਨ ਦੇ ਇਲਾਵਾ ਮਾਨਸਿਕ ਰੋਗਾਂ ਪ੍ਰਤੀ ਚੇਤਨ ਕਰਨ ਵਾਸਤੇ ਸਮਾਜਿਕ ਤੌਰ ਤੇ ਪਛੜੇ ਵਰਗ ਵਿੱਚ ਵੀ ਪਹੁੰਚ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ. ਇਸ ਸਮੇਂ ਹੋਰਨਾਂ ਦੇ ਇਲਾਵਾ ਰਾਮ ਸਿੰਘ ਬੰਗ, ਕੁਲਵੰਤ ਕੌਰ, ਹਰਨੇਕ ਸਿੰਘ, ਸੰਜੀਵ ਕੁਮਾਰ ਰਾਜਪੁਰਾ, ਰਾਜ ਕਮਾਰ ਸਮਾਣਾ, ਪੂਰਨ ਸਿੰਘ, ਪਰਗਟ ਸਿੰਘ ਘਨੌਰ, ਡਾ ਏ ਕੇ ਸ਼ਰਮਾ, ਅਨਿਲ ਕੁਮਾਰ ਨਾਭਾ, ਮਾ. ਰਮਣੀਕ ਸਿੰਘ, ਗੁਰਜੰਟ ਸਿੰਘ ਅਤੇ ਲਖਵੀਰ ਸਿੰਘ ਆਦਿ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ.

Sunday, March 26, 2017

ਤਰਕਸ਼ੀਲ ਸੁਸਾਇਟੀ ਪੰਜਾਬ ਰਾਜਿ: ਦੀ ਇਕਾਈ ਪਟਿਆਲਾ ਦੇ ਆਹੁਦੇਦਾਰਾਂ ਦੀ ਚੋਣ ਹੋਈ

ਪਟਿਆਲਾ, 26 ਮਾਰਚ (ਹਰਚੰਦ ਭਿੰਡਰ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਰਾਜਿ: ਦੀ ਇਕਾਈ ਪਟਿਆਲਾ ਦੀ ਦੋ ਸਾਲਾਂ
ਇਕਾਈ ਦੀ ਚੋਣ ਉਪਰੰਤ ਅਹੁਦੇਦਾਰ ਅਤੇ ਮੈਂਬਰ
ਬਾਅਦ ਹੋਣ ਵਾਲੀ ਜਥੇਬੰਦਕ ਚੋਂਣ ਸਬੰਧੀ ਮੀਟਿੰਗ ਹੋਈ. ਇਸ ਮੀਟਿੰਗ ਵਿੱਚ ਬਹੁਤ ਸਾਰੇ ਸਰਗਰਮ ਮੈਂਬਰਾਂ ਅਤੇ ਹਮਦਰਦ ਸਾਥੀਆਂ ਨੇ ਹਿੱਸਾ ਲਿਆ. ਮੀਟਿੰਗ ਵਿੱਚ ਤਰਕਸ਼ੀਲ ਮੈਬਰਾਂ ਅਤੇ ਆਗੂਆਂ ਨੇ ਆਪੋ ਆਪਣੀਆਂ ਦੋ ਸਾਲਾ ਸਰਗਮੀਆਂ ਦੀ ਰਿਪੋਰਟ ਦਿੱਤੀ. ਇਸ ਉਪਰੰਤ ਬਹੁਤ ਸਾਰੇ ਮੈਂਬਰ ਜੋ ਕਿ ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨਜ (ਫਿਰਾ) ਦੀ 10ਵੀਂ ਕਾਨਫਰੰਸ (ਜੋ ਕਿ ਕੇਰਲਾ ਦੀ ਰਾਜਧਾਨੀ ਤਿਰੇਂਦਰਮ ਵਿਖੇ ਹੋਈ ਹੋਈ ਸੀ) ਵਿੱਚ ਸ਼ਾਮਿਲ ਹੋਏ ਸਨ ਨੇ ਆਪੋ ਆਪਣੇ ਅਨੁਭਵ ਵੀ ਸਾਂਝੇ ਕੀਤੇ ਅਤੇ ਇਕਾਈ ਦੇ ਦੋ ਮੈਬਰਾਂ ਡਾ. ਅਮਰਜੀਤ ਕੌਰ ਅਤੇ ਹਰਚੰਦ ਭਿੰਡਰ ਨੂੰ ਫਿਰਾ ਵਿੱਚ ਕ੍ਰਮਵਾਰ ਸੈਕੇਟਰੀ (ਇਸਤਰੀ ਵਿੰਗ) ਅਤੇ ਖਜਾਂਨਚੀ ਲਈ ਚੁਣੇ ਜਾਣ ਤੇ ਸਮੂਹ ਇਕਾਈ ਮੈਬਰਾਂ ਅਤੇ ਹਮਦਰਦਾਂ ਨੇ ਮਾਣ ਮਹਿਸੂਸ ਕੀਤਾ.
ਇਸ ਸਮੇਂ ਇਕਾਈ ਦਾ ਚੋਂਣ ਇਜਲਾਸ ਜੋਨ ਪਟਿਆਲਾ ਦੇ ਜਥੇਬੰਦਕ ਮੁਖੀ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਪੁਰਾਣੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਨਵੇਂ ਅਹੁਦੇਦਾਰ ਚੁਣੇ ਗਏ. ਨਵੇਂ ਅਹੁਦੇਦਾਰਾਂ ਵਿੱਚ, ਜਥੇਬੰਦਕ ਮੁਖੀ ਮੈਡਮ ਕੁਲਵੰਤ ਕੌਰ, ਵਿੱਤ ਅਤੇ ਮੈਗਜੀਨ ਵੰਡ ਵਿਭਾਗ ਸਤੀਸ਼ ਆਲੋਵਾਲ, ਮੀਡੀਆ ਵਿਭਾਗ ਸੰਜੀਵ ਰਾਜਪੁਰਾ, ਸਭਿਆਚਾਰਕ ਵਿਭਾਗ ਡਾ. ਅਨਿਲ ਕੁਮਾਰ, ਮਾਨਸਿਕ ਸਿਹਤ ਮਸ਼ਵਰਾ ਵਿਭਾਗ ਪ੍ਰੋ. ਪੂਰਨ ਸਿੰਘ ਅਤੇ ਦੋ ਡੈਲੀਗੇਟ ਡਾ. ਅਮਰਜੀਤ ਕੌਰ ਪਟਿਆਲਾ ਅਤੇ ਹਰਚੰਦ ਭਿੰਡਰ ਚੁਣੇ ਗਏ.
ਚੋਣ ਦੇ ਬਾਅਦ ਬਠਿੰਡਾ ਨਜਦੀਕ ਕੋਟ ਫੱਤਾ ਵਿਖੇ ਇਕ ਅੰਧਵਿਸ਼ਵਾਸੀ ਔਰਤ ਵੱਲੋਂ ਇਕ ਅਖੌਤੀ ਸਿਆਣੇ ਦੇ ਪ੍ਰਭਾਵ ਹੇਠ ਆਪਣੇ ਹੀ ਪਰਿਵਾਰ ਦੇ ਦੋ ਮਾਸੂਮਾਂ ਦੀ ਬਲੀ ਦੇਣ ਦੀ ਘਟਨਾ ਜ਼ੋਰਦਾਰ ਸਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਅੰਧ-ਵਿਸ਼ਵਾਸ ਫੈਲਾਉਂਣ ਵਾਲੀਆਂ ਤਾਕਤਾਂ ਦੇ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇ. ਇਸ ਮੀਟਿੰਗ ਵਿੱਚ ਹੋਰਨਾਂ ਦੇ ਇਲਾਵਾ ਰਾਮ ਸਿੰਘ ਬੰਗ, ਲਾਭ ਸਿੰਘ, ਦਲੇਲ ਸਿੰਘ, ਨਾਥ ਸਿੰਘ, ਜਾਗਨ, ਸਰਬਜੀਤ ਉਖਲਾ ਅਤੇ ਪਵਨ ਪਟਿਆਲਾ ਆਦਿ ਵੀ ਹਾਜ਼ਰ ਸਨ. ਸਾਰੇ ਚੁਣੇ ਹੋਏ ਅਹੁਦੇਦਾਰਾਂ ਨੇ ਸੁਸਾਇਟੀ ਦੀਆਂ ਸਰਗਰਮੀਆਂ ਤੇਜ਼ ਕਰਨ ਅਤੇ ਸਮਾਜ ਵਿੱਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਕੰਮਾਂ ਵਿੱਚ ਹੋਰ ਵੱਧ ਸਰਗਰਮੀਆਂ ਕੀਤੀਆਂ ਜਾਣ ਬਾਰੇ ਹਾਮੀ ਭਰੀ.

Sunday, March 12, 2017

ਬਲਵਿੰਦਰ ਬਰਨਾਲਾ ਬਣੇ ‘ਫੀਰਾ’ ਦੇ ਮੁੜ ਕੌਮੀ ਜਨਰਲ ਸਕੱਤਰ


ਕੇਰਲਾ ਦੇ ਸ਼ਹਿਰ ਤਿਰਵੇਂਦਰਮ ’ਚ ਹੋਇਆ ਦੋ ਰੋਜ਼ਾ ਇਜ਼ਲਾਸ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਮੁਖੀ ਬਲਵਿੰਦਰ ਬਰਨਾਲਾ ਸਮੁੱਚੇ ਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ 'ਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਸਾਰ ਹਿੱਤ ਕੰਮ ਕਰਦੀਆਂ 80 ਤੋਂ ਜਿਆਦਾ ਜਥੇਬੰਦੀਆਂ ’ਤੇ ਅਧਾਰਿਤ ਕੌਮੀ ਪੱਧਰ ਤੇ ਗਠਿਤ ਜਥੇਬੰਦੀ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸ਼ੀਏਸ਼ਨਜ਼ (ਫੀਰਾ) ਦੇ ਮੁੜ ਦੋ ਸਾਲਾਂ ਲਈ ਸਰਬਸੰਮਤੀ ਨਾਲ ਕੌਮੀ ਜਨਰਲ ਸਕੱਤਰ ਚੁਣੇ ਗਏ. ਇਸ ਤੋਂ ਇਲਾਵਾ ਪੰਜਾਬ ਤੋਂ ਪਟਿਆਲਾ ਵਾਸੀ ਹਰਚੰਦ ਸਿੰਘ ਭਿੰਡਰ ਖ਼ਜਾਨਚੀ ਵਜੋਂ ਅਤੇ ਡਾ. ਅਮਰਜੀਤ ਕੌਰ ਇਸਤਰੀ ਵਿੰਗ ਦੀ ਸਕੱਤਰ ਚੁਣੇ ਗਏ.
ਚੋਣ ਉਪਰੰਤ ਇੱਥੇ ਪੁੱਜੇ ਬਲਵਿੰਦਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਕੇਰਲਾ ਦੀ ਰਾਜਧਾਨੀ ‘ਤਿਰਵੇਂਦਰਮ’ ਵਿਖੇ ਬੀ.ਟੀ.ਆਰ. ਭਵਨ ਵਿਖੇ ਹੋਏ ਇਸ ਕੌਮੀ ਚੋਣ ਇਜ਼ਲਾਸ-ਕਮ-ਕਾਨਫਰੰਸ ਵਿੱਚ ਪੰਜਾਬ ਤੋਂ ਕੁੱਲ 42 ਡੈਲੀਗੇਟਸ/ਦਰਸ਼ਕਾਂ ਨੇ ਸ਼ਮੂਲੀਅਤ ਕੀਤੀ. ਦੋ ਸਾਲ ਦੇ ਵਕਫ਼ੇ ਉਪਰੰਤ ਹੋਈ ਇਸ ਕਾਨਫਰੰਸ ਦਾ ਪਹਿਲਾ ਸੈਸ਼ਨ 3 ਤਰਕਸ਼ੀਲ ਸ਼ਹੀਦਾਂ ਡਾ. ਨਰਿੰਦਰ ਦਬੋਲਕਰ, ਡਾ. ਐਮ.ਐਮ. ਕੁਲਬੁਰਗੀ ਅਤੇ ਕਾਮਰੇਡ ਗੋਬਿੰਦ ਪਨਸਾਰੇ ਨੂੰ ਸਰਧਾਂਜ਼ਲੀਆਂ ਭੇਂਟ ਕਰਨ ਉਪਰੰਤ ਆਰੰਭ ਹੋਇਆ. ਜਿਸ ਵਿੱਚ ‘ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ ਵਿਸ਼ੇ ਉੱਪਰ ਆਪਣਾ ਪੇਪਰ ਪੜ੍ਹਦਿਆਂ ਉੜੀਸਾ ਦੇ ਡਾ. ਦਨੇਸ਼ਵਰ ਸਾਹੂ ਨੇ ਕਿਹਾ ਕਿ ਭਾਰਤ ਸਰਕਾਰੀ ਸ਼ਹਿ ਪ੍ਰਾਪਤ ਇੱਕ ਖਾਸ ਤਰ੍ਹਾਂ ਦੇ ਫਾਸ਼ਿਜਮ ਦੀ ਮਾਰ ਹੇਠ ਹੈ, ਜਿਸ ਦੀ ਜਮਹੂਰੀਅਤ ਅੰਦਰ ਕੋਈ ਥਾਂ ਨਹੀ ਹੁੰਦੀ. ਕਿਉਂਕਿ ਜਮਹੂਰੀਅਤ ਅੰਦਰ ਵਿਚਾਰਾਂ ਦੇ ਵਖਰੇਵਿਆਂ ਦਾ ਹੋਣਾ ਇੱਕ ਸੁਭਾਵਿਕ ਵਰਤਾਰਾ ਹੈ. ਦੂਸਰੇ ਸੈਸ਼ਨ ਵਿੱਚ ਬਲਵਿੰਦਰ ਬਰਨਾਲਾ ਵੱਲੋਂ ਪਿਛਲੇ ਕਾਰਜ਼ਕਾਲ ਦੌਰਾਨ ‘ਫੀਰਾ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ. ਜਿਸ ਸਬੰਧੀ ਡਾ. ਸੁਰੇਸ਼ ਘੋੜੇਰਾਓ, ਡਾ. ਈ.ਟੀ. ਰਾਓ, ਮੁਹੰਮਦ ਸਕੂਰ ਅਤੇ ਕੇਰਲਾ ਦੇ ਯੂ ਕਲਾਨਾਥਨ ਨੇ ਟਿੱਪਣੀਆਂ ਤੇ ਵਿਚਾਰ ਰੱਖੇ.
ਦੂਸਰੇ ਦਿਨ ਦੇ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਨਾਰਵੇ ਤੋਂ ਪੁੱਜੇ ਅੰਤਰਰਾਸ਼ਟਰੀ ਐਥੀਕਲ ਅਤੇ ਹਿਊਮਨਿਸਟ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਮਿਸਟਰ ਰਾਬਰਟ ਨੇ ਤਰਕਸ਼ੀਲਤਾ ਦੇ ਪ੍ਰਭਾਵ ਸਬੰਧੀ ਡਾਟਾਬੇਸ ਅਧਿਐਨ ਪੇਸ਼ ਕਰਦਿਆਂ ਸਾਬਤ ਕਰਨ ਦੀ ਭਰਪੂਰ ਕੋਸ਼ਿਸ ਕੀਤੀ ਕਿ ਮਾਨਵੀ ਸਮਾਜ ਦੇ ਗਿਣਨਯੋਗ ਹਿੱਸੇ ਅੰਦਰ ਦਲੀਲ ਭਾਰੂ ਹੋ ਰਹੀ ਹੈ. ਨਿਰੋਲ ਵਿਸ਼ਵਾਸ਼ ਅਧਾਰਿਤ ਧਾਰਨਾਵਾਂ 'ਤੇ ਬਾ-ਦਲੀਲ ਸੁਆਲ ਉੱਠ ਰਹੇ ਹਨ. ਉਨ੍ਹਾਂ ਦੱਸਿਆ ਕਿ ਨੀਦਰਲੈਂਡ, ਨਾਰਵੇ, ਸਵਿਟਜ਼ਰਲੈਂਡ, ਆਸਟਰੀਆ, ਡੈਨਮਾਰਕ, ਅਸਟ੍ਰੇਲੀਆ ਆਦਿ ਦੇਸ਼ ‘ਧਰਮ ਰਹਿਤ ਦੇਸ਼ ਹਨ. ਪ੍ਰੰਤੂ ਲੋਕਾਂ ਲਈ ਜੀਵਨ ਜਿਉਣ ਹਾਲਤਾਂ ਬੇਹਤਰੀਨ ਹਨ. ਉਹਨਾਂ ਨਾਰਵੇ ਦੇ ਲੋਕਾਂ ਦੀ ਨਰੋਈ ਸਿਹਤ, ਅਨੁਸ਼ਾਸ਼ਨ ਤੇ ਵਿਸ਼ਵਾਸ਼ਯੋਗਤਾ ਸਬੰਧੀ ਵੀਡੀਓਗ੍ਰਾਫੀ ਵੀ ਸਾਂਝੀ ਕੀਤੀ. ਇਸ ਉਪਰੰਤ ਚੋਂਣ ਹੋਈ. ਨਵੀਂ ਆਗੂ ਟੀਮ 'ਚ ਜਿੱਥੇ ਪੰਜਾਬ ਤੋਂ ਬਲਵਿੰਦਰ ਬਰਨਾਲਾ ਅਤੇ ਹਰਚੰਦ ਭਿੰਡਰ ਪਟਿਆਲਾ ਕਰ੍ਮਵਾਰ ਕੌਮੀ ਜਨਰਲ ਸਕੱਤਰ ਤੇ ਖ਼ਜਾਨਚੀ ਵਜੋਂ ਮੁੜ ਚੁਣੇ ਗਏ ਤੇ ਪਟਿਆਲਾ ਦੀ ਹੀ ਡਾ. ਅਮਰਜੀਤ ਕੌਰ ਇਸਤਰੀ ਵਿੰਗ ਦੀ ਸਕੱਤਰ ਬਣੇ ਉੱਥੇ ਮੈਂਗਲੋਰ ਰੈਸ਼ਨਾਲਿਸਟ ਸੁਸਾਇਟੀ (ਕਰਨਾਟਕ) ਦੇ ਡਾ. ਨਰਿੰਦਰ ਨਾਇਕ ਮੁੜ ਕੌਮੀ ਪ੍ਰਧਾਨ ਚੁਣੇ ਗਏ. ਜਦਕਿ ਉੜੀਸਾ ਰੈਸ਼ਨਾਲਿਸਟ ਫੋਰਸ ਦੇ ਈ.ਟੀ.ਰਾਓ, ਕੇਰਲਾ ਦੀ ਪੈਰੀਆਰ ਰੈਸ਼ਨਾਲਿਸਟ ਫੋਰਮ ਦੇ ਲਾਲ ਸਲਾਮ ਅਤੇ  ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਣ ਸੰਮਿਤੀ ਮਹਾਂਰਾਸ਼ਟਰ ਦੇ ਅਵਿਨਾਸ਼ ਪਾਟਿਲ ਮੀਤ ਪ੍ਰਧਾਨ, ਉੜੀਸਾ ਦੇ ਡਾ. ਦਨੇਸ਼ਵਰ ਸਾਹੂ, ਮਹਾਂਰਾਸ਼ਟਰ ਦੇ ਡਾ. ਸੁਰੇਸ਼ ਘੋੜੇਰਾਓ, ਆਂਧਰਾ ਦੇ ਸ਼ਾਂਬਾ ਸ਼ਿਵ ਰਾਓ, ਤੇਲੰਗਾਨਾ ਦੇ ਐਲਾਗਿਰੀ ਸਵਾਮੀ, ਤਾਮਿਲਨਾਡੂ ਦੇ ਰਾਜਾ ਸੁਰੇਸ਼ ਅਤੇ ਗੋਆ ਦੇ ਆਰ.ਜੀ. ਰਾਓ ਸਕੱਤਰ ਐਡਵੋਕੇਟ ਚੈਲੀਮੇਲਾ ਰਾਜੇਸ਼ਵਰ ਅਤੇ ਗਿਰੀਧਿਰ ਰਾਉ ਜਥੇਬੰਦਕ ਸਕੱਤਰ ਚੁਣੇ ਗਏ.
ਇਸ ਦੋ ਦਿਨਾਂ ਦੀ ਕਾਨਫਰੰਸ ਦੇ ਦੋਰਾਨ ਸਭਿਆਚਾਰਕ ਪ੍ਰੋਗਰਾਮ ਅਤੇ ਪਬਲਿਕ ਮੀਟਿੰਗ ਵੀ ਹੋਈ ਜਿਸ ਵਿੱਚ ਵਿਸ਼ੇਸ ਤੌਰ ਤੇ ਤੇਲੰਗਾਨਾ ਦੀ ਕਲਚਰ ਟੀਮ ਨੇ ਸਮੂਹਿਕ ਗਾਣ ਪੇਸ਼ ਕੀਤੇ ਅਤੇ ਪੰਜਾਬ ਤੋਂ ਗਏ ਡੈਲੀਗੇਟਾਂ ਨੇ ਵੀ ਸਰਗਰਮ ਭੁਮਿਕਾ ਨਿਭਾਉਂਦੇ ਹੋਏ ਇੰਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ ਤੇ ਪਬਲਿਕ ਮਟਿੰਗ ਵਿੱਚ ਵੀ ਸਰਗਰਮੀ ਨਾਲ ਹਿਸਾ ਲਿਆ. 

समाचार

Total Pageviews