Sunday, March 26, 2017

ਤਰਕਸ਼ੀਲ ਸੁਸਾਇਟੀ ਪੰਜਾਬ ਰਾਜਿ: ਦੀ ਇਕਾਈ ਪਟਿਆਲਾ ਦੇ ਆਹੁਦੇਦਾਰਾਂ ਦੀ ਚੋਣ ਹੋਈ

ਪਟਿਆਲਾ, 26 ਮਾਰਚ (ਹਰਚੰਦ ਭਿੰਡਰ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਰਾਜਿ: ਦੀ ਇਕਾਈ ਪਟਿਆਲਾ ਦੀ ਦੋ ਸਾਲਾਂ
ਇਕਾਈ ਦੀ ਚੋਣ ਉਪਰੰਤ ਅਹੁਦੇਦਾਰ ਅਤੇ ਮੈਂਬਰ
ਬਾਅਦ ਹੋਣ ਵਾਲੀ ਜਥੇਬੰਦਕ ਚੋਂਣ ਸਬੰਧੀ ਮੀਟਿੰਗ ਹੋਈ. ਇਸ ਮੀਟਿੰਗ ਵਿੱਚ ਬਹੁਤ ਸਾਰੇ ਸਰਗਰਮ ਮੈਂਬਰਾਂ ਅਤੇ ਹਮਦਰਦ ਸਾਥੀਆਂ ਨੇ ਹਿੱਸਾ ਲਿਆ. ਮੀਟਿੰਗ ਵਿੱਚ ਤਰਕਸ਼ੀਲ ਮੈਬਰਾਂ ਅਤੇ ਆਗੂਆਂ ਨੇ ਆਪੋ ਆਪਣੀਆਂ ਦੋ ਸਾਲਾ ਸਰਗਮੀਆਂ ਦੀ ਰਿਪੋਰਟ ਦਿੱਤੀ. ਇਸ ਉਪਰੰਤ ਬਹੁਤ ਸਾਰੇ ਮੈਂਬਰ ਜੋ ਕਿ ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨਜ (ਫਿਰਾ) ਦੀ 10ਵੀਂ ਕਾਨਫਰੰਸ (ਜੋ ਕਿ ਕੇਰਲਾ ਦੀ ਰਾਜਧਾਨੀ ਤਿਰੇਂਦਰਮ ਵਿਖੇ ਹੋਈ ਹੋਈ ਸੀ) ਵਿੱਚ ਸ਼ਾਮਿਲ ਹੋਏ ਸਨ ਨੇ ਆਪੋ ਆਪਣੇ ਅਨੁਭਵ ਵੀ ਸਾਂਝੇ ਕੀਤੇ ਅਤੇ ਇਕਾਈ ਦੇ ਦੋ ਮੈਬਰਾਂ ਡਾ. ਅਮਰਜੀਤ ਕੌਰ ਅਤੇ ਹਰਚੰਦ ਭਿੰਡਰ ਨੂੰ ਫਿਰਾ ਵਿੱਚ ਕ੍ਰਮਵਾਰ ਸੈਕੇਟਰੀ (ਇਸਤਰੀ ਵਿੰਗ) ਅਤੇ ਖਜਾਂਨਚੀ ਲਈ ਚੁਣੇ ਜਾਣ ਤੇ ਸਮੂਹ ਇਕਾਈ ਮੈਬਰਾਂ ਅਤੇ ਹਮਦਰਦਾਂ ਨੇ ਮਾਣ ਮਹਿਸੂਸ ਕੀਤਾ.
ਇਸ ਸਮੇਂ ਇਕਾਈ ਦਾ ਚੋਂਣ ਇਜਲਾਸ ਜੋਨ ਪਟਿਆਲਾ ਦੇ ਜਥੇਬੰਦਕ ਮੁਖੀ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਪੁਰਾਣੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਨਵੇਂ ਅਹੁਦੇਦਾਰ ਚੁਣੇ ਗਏ. ਨਵੇਂ ਅਹੁਦੇਦਾਰਾਂ ਵਿੱਚ, ਜਥੇਬੰਦਕ ਮੁਖੀ ਮੈਡਮ ਕੁਲਵੰਤ ਕੌਰ, ਵਿੱਤ ਅਤੇ ਮੈਗਜੀਨ ਵੰਡ ਵਿਭਾਗ ਸਤੀਸ਼ ਆਲੋਵਾਲ, ਮੀਡੀਆ ਵਿਭਾਗ ਸੰਜੀਵ ਰਾਜਪੁਰਾ, ਸਭਿਆਚਾਰਕ ਵਿਭਾਗ ਡਾ. ਅਨਿਲ ਕੁਮਾਰ, ਮਾਨਸਿਕ ਸਿਹਤ ਮਸ਼ਵਰਾ ਵਿਭਾਗ ਪ੍ਰੋ. ਪੂਰਨ ਸਿੰਘ ਅਤੇ ਦੋ ਡੈਲੀਗੇਟ ਡਾ. ਅਮਰਜੀਤ ਕੌਰ ਪਟਿਆਲਾ ਅਤੇ ਹਰਚੰਦ ਭਿੰਡਰ ਚੁਣੇ ਗਏ.
ਚੋਣ ਦੇ ਬਾਅਦ ਬਠਿੰਡਾ ਨਜਦੀਕ ਕੋਟ ਫੱਤਾ ਵਿਖੇ ਇਕ ਅੰਧਵਿਸ਼ਵਾਸੀ ਔਰਤ ਵੱਲੋਂ ਇਕ ਅਖੌਤੀ ਸਿਆਣੇ ਦੇ ਪ੍ਰਭਾਵ ਹੇਠ ਆਪਣੇ ਹੀ ਪਰਿਵਾਰ ਦੇ ਦੋ ਮਾਸੂਮਾਂ ਦੀ ਬਲੀ ਦੇਣ ਦੀ ਘਟਨਾ ਜ਼ੋਰਦਾਰ ਸਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਅੰਧ-ਵਿਸ਼ਵਾਸ ਫੈਲਾਉਂਣ ਵਾਲੀਆਂ ਤਾਕਤਾਂ ਦੇ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇ. ਇਸ ਮੀਟਿੰਗ ਵਿੱਚ ਹੋਰਨਾਂ ਦੇ ਇਲਾਵਾ ਰਾਮ ਸਿੰਘ ਬੰਗ, ਲਾਭ ਸਿੰਘ, ਦਲੇਲ ਸਿੰਘ, ਨਾਥ ਸਿੰਘ, ਜਾਗਨ, ਸਰਬਜੀਤ ਉਖਲਾ ਅਤੇ ਪਵਨ ਪਟਿਆਲਾ ਆਦਿ ਵੀ ਹਾਜ਼ਰ ਸਨ. ਸਾਰੇ ਚੁਣੇ ਹੋਏ ਅਹੁਦੇਦਾਰਾਂ ਨੇ ਸੁਸਾਇਟੀ ਦੀਆਂ ਸਰਗਰਮੀਆਂ ਤੇਜ਼ ਕਰਨ ਅਤੇ ਸਮਾਜ ਵਿੱਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਕੰਮਾਂ ਵਿੱਚ ਹੋਰ ਵੱਧ ਸਰਗਰਮੀਆਂ ਕੀਤੀਆਂ ਜਾਣ ਬਾਰੇ ਹਾਮੀ ਭਰੀ.

No comments:

Post a Comment

समाचार

Total Pageviews