ਚਣੌਤੀ
2. ਜਿਹੜਾ ਕਿਸੇ ਕਰੰਸੀ ਨੋਟ ਦੀ ਠੀਕ ਨਕਲ ਪੈਦਾ ਕਰ ਸਕਦਾ ਹੋਵੇ।
3. ਜਿਹੜਾ ਬਲਦੀ ਹੋਈ ਅੱਗ 'ਤੇ, ਆਪਣੇ ਦੇਵੀ ਦੇਵਤੇ ਦੀ ਸਹਾਇਤਾ ਨਾਲ ਅੱਧੇ ਮਿੰਟ ਲਈ ਬਿਨਾਂ ਜਲ਼ੇ ਨੰਗੇ ਪੈਰੀਂ ਖੜ੍ਹ ਸਕਦਾ ਹੋਵੇ।
4. ਅਜਿਹੀ ਵਸਤੂ ਜੋ ਅਸੀਂ ਮੰਗੀਏ, ਹਵਾ ਵਿੱਚੋਂ ਪੇਸ਼ ਕਰ ਸਕਦਾ ਹੋਵੇ।
5. ਮਨੋ-ਵਿਗਿਆਨਕ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾ ਦੇਵੇ ਜਾਂ ਮੋੜ ਦੇਵੇ।
6. ਟੈਲੀਪੈਥੀ ਰਾਹੀਂ ਕਿਸੇ ਦੂਸਰੇ ਵਿਆਕਤੀ ਦੇ ਵਿਚਾਰ ਪੜ੍ਹ ਕੇ ਦੱਸ ਸਕਦਾ ਹੋਵੇ।
9. ਯੋਗਿਕ ਸ਼ਕਤੀ ਨਾਲ ਪੰਜ ਮਿੰਟ ਲਈ ਆਪਣੀ ਨਬਜ਼ ਰੋਕ ਸਕੇ।
10. ਪਾਣੀ ਉੱਤੇ ਪੈਦਲ ਤੁਰ ਸਕੇ।
11. ਆਪਣਾ ਸਰੀਰ ਇੱਕ ਥਾਂ ਛੱਡ ਕੇ ਦੂਸਰੀ ਥਾਂ ਜਾ ਹਾਜ਼ਰ ਹੋਵੇ।
12. ਯੋਗਿਕ ਸ਼ਕਤੀ ਨਾਲ 30 ਮਿੰਟ ਲਈ ਸਾਹ-ਕਿਰਿਆ ਰੋਕ ਸਕੇ।
15. ਅਜਿਹੀ ਆਤਮਾ ਜਾਂ ਪ੍ਰੇਤ ਨੂੰ ਹਾਜ਼ਰ ਕਰੇ ਜਿਸਦੀ ਫੋਟੋ ਖਿੱਚੀ ਜਾ ਸਕਦੀ ਹੋਵੇ।
16. ਫੋਟੋ ਖਿੱਚ ਲੈਣ ਪਿੱਛੋਂ ਆਤਮਾ ਜਾਂ ਪ੍ਰੇਤ ਫੋਟੋ ਤੋਂ ਅਲੋਪ ਹੋ ਸਕੇ।
17. ਜਿੰਦਾ ਲੱਗੇ ਕਮਰੇ ਵਿੱਚੋ ਅਲੋਕਿਕ ਸ਼ਕਤੀ ਨਾਲ ਬਾਹਰ ਨਿੱਕਲ ਸਕੇ।
18. ਕਿਸੇ ਵਸਤੂ ਦਾ ਭਾਰ ਵਧਾ ਸਕੇ।
19. ਛੁਪੀ ਜਾਂ ਛੁਪਾਈ ਹੋਈ ਵਸਤੂ ਲੱਭ ਸਕੇ।
20. ਪਾਣੀ ਨੂੰ ਸ਼ਰਾਬ ਜਾਂ ਪੈਟਰੋਲ ਵਿੱਚ ਬਦਲ ਸਕੇ।
21. ਸ਼ਰਾਬ ਨੂੰ ਖੂਨ ਜਾਂ ਪੈਟਰੋਲ ਵਿੱਚ ਬਦਲ ਸਕੇ।
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਹ ਐਲਾਨ ਕਰਦੀ ਹੈ ਕਿ ਇਹ ਪੰਜ ਲੱਖ ਰੁਪਏ ਦਾ ਇਨਾਮ ਦੁਨੀਆਂ ਦੇ ਕਿਸੇ ਅਜਿਹੇ ਵਿਆਕਤੀ ਨੂੰ ਦੇਣ ਲਈ ਤਿਆਰ ਹੈ, ਜਿਹੜਾ ਧੋਖਾ ਰਹਿਤ ਹਾਲਤਾਂ ਵਿੱਚ, ਕੋਈ ਚਮਤਕਾਰੀ ਜਾਂ ਅਲੌਕਿਕ ਸ਼ਕਤੀ ਦਾ ਵਿਖਾਵਾ ਕਰ ਸਕਦਾ ਹੋਵੇ। ਇਹ ਪੇਸ਼ਕਸ਼ ਸੁਸਾਇਟੀ ਨੂੰ ਪਹਿਲਾ ਇਨਾਮ ਜੇਤੂ ਦੇ ਮਿਲਣ ਤੱਕ ਖੁੱਲੀ ਹੋਵੇਗੀ।
ਦੇਵ ਪੁਰਸ਼, ਸੰਤ, ਯੋਗੀ, ਸਿੱਧ, ਗੁਰੂ, ਸਵਾਮੀ ਅਤੇ ਹੋਰ ਦੂਸਰੇ ਰੂਹਾਨੀ ਕਸਰਤਾਂ ਰਾਹੀ ਜਾਂ ਪ੍ਰਮਾਤਮਾ ਦੀ ਭਗਤੀ ਰਾਹੀਂ ਕੋਈ ਅਨੋਖੀ ਸ਼ਕਤੀ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਹਨ, ਉਹ ਇਸ ਇਨਾਮ ਨੂੰ ਹੇਠ ਲਿਖੇ ਚਮਤਕਾਰਾਂ ਵਿੱਚੋਂ ਕਿਸੇ ਇੱਕ ਦਾ ਵਿਖਾਵਾ ਕਰਕੇ ਜਿੱਤ ਸਕਦੇ ਹਨ:-
1. ਜਿਹੜਾ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਪੜ੍ਹ ਸਕਦਾ ਹੋਵੇ।2. ਜਿਹੜਾ ਕਿਸੇ ਕਰੰਸੀ ਨੋਟ ਦੀ ਠੀਕ ਨਕਲ ਪੈਦਾ ਕਰ ਸਕਦਾ ਹੋਵੇ।
3. ਜਿਹੜਾ ਬਲਦੀ ਹੋਈ ਅੱਗ 'ਤੇ, ਆਪਣੇ ਦੇਵੀ ਦੇਵਤੇ ਦੀ ਸਹਾਇਤਾ ਨਾਲ ਅੱਧੇ ਮਿੰਟ ਲਈ ਬਿਨਾਂ ਜਲ਼ੇ ਨੰਗੇ ਪੈਰੀਂ ਖੜ੍ਹ ਸਕਦਾ ਹੋਵੇ।
4. ਅਜਿਹੀ ਵਸਤੂ ਜੋ ਅਸੀਂ ਮੰਗੀਏ, ਹਵਾ ਵਿੱਚੋਂ ਪੇਸ਼ ਕਰ ਸਕਦਾ ਹੋਵੇ।
5. ਮਨੋ-ਵਿਗਿਆਨਕ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾ ਦੇਵੇ ਜਾਂ ਮੋੜ ਦੇਵੇ।
6. ਟੈਲੀਪੈਥੀ ਰਾਹੀਂ ਕਿਸੇ ਦੂਸਰੇ ਵਿਆਕਤੀ ਦੇ ਵਿਚਾਰ ਪੜ੍ਹ ਕੇ ਦੱਸ ਸਕਦਾ ਹੋਵੇ।
7. ਪ੍ਰਮਾਤਮਾ ਜਾਂ ਦੈਵੀ-ਸ਼ਕਤੀ ਦੁਆਰਾ, ਗੰਗਾ ਜਲ ਨਾਲ ਜਾਂ ਪਵਿੱਤਰ ਰਾਖ ਨਾਲ ਅਪਣੇ ਸਰੀਰ ਦੇ ਅੰਗ ਨੂੰ ਇੱਕ ਇੰਚ ਵਧਾ ਸਕੇ।
8. ਜਿਹੜਾ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ।9. ਯੋਗਿਕ ਸ਼ਕਤੀ ਨਾਲ ਪੰਜ ਮਿੰਟ ਲਈ ਆਪਣੀ ਨਬਜ਼ ਰੋਕ ਸਕੇ।
10. ਪਾਣੀ ਉੱਤੇ ਪੈਦਲ ਤੁਰ ਸਕੇ।
11. ਆਪਣਾ ਸਰੀਰ ਇੱਕ ਥਾਂ ਛੱਡ ਕੇ ਦੂਸਰੀ ਥਾਂ ਜਾ ਹਾਜ਼ਰ ਹੋਵੇ।
12. ਯੋਗਿਕ ਸ਼ਕਤੀ ਨਾਲ 30 ਮਿੰਟ ਲਈ ਸਾਹ-ਕਿਰਿਆ ਰੋਕ ਸਕੇ।
13. ਭਗਤੀ ਜਾਂ ਇਲਾਹੀ ਸ਼ਕਤੀ ਰਾਹੀਂ ਗਿਆਨ ਹਾਸਲ ਕਰ ਸਕੇ ਅਤੇ ਰਚਨਾਤਮਕ ਬੁੱਧੀ ਦਾ ਵਿਕਾਸ ਕਰੇ।
14. ਪੁਨਰ-ਜਨਮ ਦੇ ਤੌਰ 'ਤੇ ਕੋਈ ਅਨੋਖੀ ਭਾਸ਼ਾ ਬੋਲ ਸਕੇ।15. ਅਜਿਹੀ ਆਤਮਾ ਜਾਂ ਪ੍ਰੇਤ ਨੂੰ ਹਾਜ਼ਰ ਕਰੇ ਜਿਸਦੀ ਫੋਟੋ ਖਿੱਚੀ ਜਾ ਸਕਦੀ ਹੋਵੇ।
16. ਫੋਟੋ ਖਿੱਚ ਲੈਣ ਪਿੱਛੋਂ ਆਤਮਾ ਜਾਂ ਪ੍ਰੇਤ ਫੋਟੋ ਤੋਂ ਅਲੋਪ ਹੋ ਸਕੇ।
17. ਜਿੰਦਾ ਲੱਗੇ ਕਮਰੇ ਵਿੱਚੋ ਅਲੋਕਿਕ ਸ਼ਕਤੀ ਨਾਲ ਬਾਹਰ ਨਿੱਕਲ ਸਕੇ।
18. ਕਿਸੇ ਵਸਤੂ ਦਾ ਭਾਰ ਵਧਾ ਸਕੇ।
19. ਛੁਪੀ ਜਾਂ ਛੁਪਾਈ ਹੋਈ ਵਸਤੂ ਲੱਭ ਸਕੇ।
20. ਪਾਣੀ ਨੂੰ ਸ਼ਰਾਬ ਜਾਂ ਪੈਟਰੋਲ ਵਿੱਚ ਬਦਲ ਸਕੇ।
21. ਸ਼ਰਾਬ ਨੂੰ ਖੂਨ ਜਾਂ ਪੈਟਰੋਲ ਵਿੱਚ ਬਦਲ ਸਕੇ।
22. ਘਰਾਂ ਵਿੱਚ ਇੱਟਾਂ-ਰੋੜੇ ਅਤੇ ਖੂਨ ਦੇ ਛਿੱਟੇ ਆਦਿ ਡਿੱਗਣ ਜਾਂ ਕੱਪੜਿਆਂ ਨੂੰ ਅੱਗ ਲੱਗਣ ਪਿੱਛੇ ਕਿਸੇ ਗੈਬੀ ਸ਼ਕਤੀ ਦਾ ਹੱਥ ਸਿੱਧ ਕਰੇ।
23. ਜਿਹੜੇ ਜੋਤਸ਼ੀ ਅਤੇ ਪਾਂਡੇ ਇਹ ਕਹਿਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ, ਕਿ ਜੋਤਿਸ਼ ਅਤੇ ਹੱਥ-ਰੇਖਾ ਵਿਗਿਆਨਕ ਹਨ, ਸਾਡੇ ਇਨਾਮ ਨੂੰ ਜਿੱਤ ਸਕਦੇ ਹਨ, ਜੇ ਕਰ ਉਹ ਦਸ ਹੱਥ-ਚਿੱਤਰਾਂ ਜਾਂ ਦਸ ਜਨਮ-ਪੱਤਰੀਆਂ ਨੂੰ ਦੇਖ ਕੇ ਆਦਮੀਆਂ ਅਤੇ ਔਰਤਾਂ ਦੀ ਵੱਖ-ਵੱਖ ਗਿਣਤੀ, ਮਰਿਆਂ ਅਤੇ ਜਿਉਂਦਿਆਂ ਦੀ ਗਿਣਤੀ ਦੱਸ ਸਕਣ, ਜਾਂ ਜਨਮ ਦਾ ਠੀਕ ਸਮਾਂ ਤੇ ਸਥਾਨ ਸਮੇਤ ਅਖਸ਼ਾਸ਼ਾਂ ਤੇ ਰੇਖਾਸ਼ਾਂ ਦੇ ਦੱਸ ਸਕਣ। ਇਸ ਵਿੱਚ 5% ਗਲਤੀ ਮੁਆਫ ਹੋਵੇਗੀ।
ਇਹ ਚਣੌਤੀ ਹੇਠ ਲਿਖੀਆਂ ਸ਼ਰਤਾਂ ਨਾਲ ਲਾਗੂ ਹੋਵੇਗੀ:-1. ਜਿਹੜਾ ਅਦਮੀ ਸਾਡੀ ਇਸ ਚਣੌਤੀ ਨੂੰ ਕਬੂਲ ਕਰਦਾ ਹੈ, ਬੇਸ਼ੱਕ ਉਹ ਇਨਾਮ ਜਿੱਤਣਾ ਚਾਹੁੰਦਾ ਹੈ ਜਾਂ ਨਹੀਂ, ਉਸਨੂੰ ਸਾਡੇ ਕੋਲ ਜਾਂ ਸਾਡੇ ਵੱਲੋਂ ਨਾਮਜ਼ਦ ਕੀਤੇ ਹੋਏ ਆਦਮੀ ਕੋਲ ਪੰਜ ਹਜ਼ਾਰ ਰੁਪਏ ਬਤੌਰ ਜਮਾਨਤ ਜਮਾਂ ਕਰਾਉਂਣੇ ਪੈਣਗੇ। ਇਹ ਰਕਮ, ਇਨਾਮ ਜਿੱਤਣ ਦੀ ਹਾਲਤ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਇਹ ਪੈਸੇ ਅਜਿਹੇ ਲੋਕਾਂ ਨੂੰ ਦੂਰ ਭਜਾਉਣ ਲਈ ਰੱਖੇ ਗਏ ਹਨ, ਜਿਹੜੇ ਸਸਤੀ ਸ਼ੋਹਰਤ ਭਾਲਦੇ ਹਨ।
2. ਕਿਸੇ ਆਦਮੀ ਦੀ ਚਣੋਤੀ ਉਸੇ ਹਾਲਤ ਵਿੱਚ ਹੀ ਸਵੀਕਾਰ ਕੀਤੀ ਜਾਵੇਗੀ, ਜਦੋਂ ਉਹ ਜਮਾਨਤ ਦੇ ਪੈਸੇ ਜਮ੍ਹਾਂ ਕਰਵਾ ਦੇਵੇਗਾ। ਜੇ ਉਹ ਅਜਿਹਾ ਕਰਨ ਵਿੱਚ ਸਫਲ ਨਹੀਂ ਹੁੰਦਾ, ਉਸ ਨਾਲ ਕਿਸੇ ਕਿਸਮ ਦਾ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ।
3. ਜਮਾਨਤ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਵਿਆਕਤੀ ਦੇ ਚਮਤਕਾਰ ਨੂੰ ਪਹਿਲਾਂ ਸਾਡੇ ਵੱਲੋਂ ਨਾਮਜ਼ਦ ਕੀਤਾ ਹੋਇਆ ਵਿਆਕਤੀ ਲੋਕਾਂ ਦੀ ਹਾਜ਼ਰੀ ਵਿੱਚ ਕਿਸੇ ਨੀਯਤ ਦਿਨ ਤੇ ਪਰਖੇਗਾ।
4. ਜੇਕਰ ਆਦਮੀ ਪਰਖ ਦਾ ਸਾਹਮਣਾ ਨਹੀਂ ਕਰ ਸਕਦਾ ਜਾਂ ਮੁੱਢਲੀ ਪਰਖ ਵਿੱਚ ਹੀ ਅਸਫਲ ਹੋ ਜਾਂਦਾ ਹੈ ਤਾਂ ਉਸਦੀ ਜਮਾਨਤ ਜ਼ਬਤ ਹੋ ਜਾਵੇਗੀ।
5. ਜੇਕਰ ਆਦਮੀ ਮੁੱਢਲੀ ਪਰਖ ਵਿੱਚ ਜਿੱਤ ਜਾਂਦਾ ਹੈ ਤਾਂ ਅਖਰੀ ਪਰਖ ਸੂਬਾ ਕਮੇਟੀ ਦੁਆਰਾ ਲੋਕਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।
6. ਜੇ ਕਰ ਕੋਈ ਆਦਮੀ ਆਖਰੀ ਪਰਖ ਵਿੱਚ ਵੀ ਜਿੱਤ ਜਾਂਦਾ ਹੈ ਤਾਂ ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ, ਸਮੇਤ ਜਮਾਨਤ ਦੇ ਦਿੱਤਾ ਜਾਵੇਗਾ।
7. ਸਾਰੀਆਂ ਪਰਖਾਂ, ਧੋਖਾ ਨਾ ਹੋਣ ਵਾਲੀਆਂ ਹਾਲਤਾਂ ਵਿੱਚ ਸਾਡੇ ਵੱਲੋਂ ਨਾਮਜ਼ਦ ਕੀਤੇ ਵਿਆਕਤੀ ਜਾਂ ਸਾਡੀ ਸੂਬਾ ਕਮੇਟੀ ਵੱਲੋਂ ਪੂਰਨ ਤਸੱਲੀ ਤੱਕ ਕੀਤੀਆਂ ਜਾਣਗੀਆਂ।
Bhinder sahib, how about an English translation or an altogether new blog in that language?
ReplyDelete