ਤਰਕਸ਼ੀਲ ਚੇਤਨਾ ਸੈਮੀਨਾਰ
ਤਰਕਸ਼ੀਲ
ਸੁਸਾਇਟੀ ਪੰਜਾਬ (ਰਜਿ:) ਦੇ ਜੋਨ ਫਾਜਿਲਕਾ ਵੱਲੋਂ ਤਰਕਸ਼ੀਲ ਚੇਤਨਾ ਸੈਮੀਨਾਰ 13 ਅਕਤੂਬਰ 2012 ਨੂੰ ਦਿਨ ਸ਼ਨਿੱਚਰਵਾਰ ਸਮਾਂ 11 ਸਵੇਰੇ, ਸੀਨੀਅਰ ਸੈਕੈਂਡਰੀ ਸਕੂਲ(ਲੜਕੇ) ਅਬੋਹਰ
ਵਿਖੇ ਕਰਵਾਇਆ ਜਾ ਰਿਹਾ ਹੈ. ਇਸ ਸੈਮੀਨਾਰ ਵਿੱਚ ਅਖੋਤੀ ਬਾਬਿਆਂ, ਤਾਂਤਰਿਕਾਂ ਅਤੇ ਜੋਤਿਸ਼ੀਆਂ ਜਾਂ ਅਜਿਹੇ ਹੋਰ ਭਰਮ ਪੈਦਾ
ਕਰਨ ਵਾਲੇ ਅਦਾਰਿਆਂ ਦੁਆਰਾ ਮੀਡੀਆ ਦੀ ਮੱਦਦ ਨਾਲ ਜਾਂ ਆਪਣੇ ਪ੍ਰਚਾਰ ਕਰਨ ਦੇ ਢੰਗਾਂ ਰਾਹੀਂ
ਨਿੱਤ ਨਵੇਂ ਰਚੇ ਜਾਂਦੇ ਢੋਂਗ; ਜਿਹਨਾਂ ਨੂੰ ‘ਚਮਤਕਾਰ’ ਵਜੋਂ ਪੇਸ਼
ਕੀਤਾ ਜਾਂਦਾ ਹੈ, ਕੀ ਅਜਿਹੇ ਚਮਤਕਾਰ ਸੱਚਮੁੱਚ ਹੁੰਦੇ ਹਨ?(ਜਿਵੇਂ ਕਿ
ਆਮ ਤੌਰ ਤੇ ਸਮਝਿਆ ਜਾਂਦਾ ਹੈ) ਇਹਨਾਂ ਪਿੱਛੇ ਸਚਾਈ ਕੀ ਹੈ? ਵਿਗਿਆਨ ਇਹਨਾਂ ਬਾਰੇ ਕੀ ਕਹਿੰਦਾ ਹੈ? ਬਾਰੇ
ਜਾਣਕਰੀ ਦਿੱਤੀ ਜਾਵੇਗੀ. ਇਹਨਾਂ ਸੈਮੀਨਾਰ ਦੇ ਮੁੱਖ ਬੁਲਾਰੇ ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ
ਐਸੋਸ਼ੀਏਸ਼ਨ ਦੇ ਪ੍ਰਧਾਨ ਡਾ. ਨਰਿੰਦਰ ਨਾਇਕ ਜੀ ਹੋਣਗੇ. ਇਸ ਸਮੇਂ ਚਮਤਕਾਰਾਂ ਸਬੰਧੀ ਤੁਹਡੇ ਮਨਾਂ
ਵਿੱਚ ਉਠਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ. ਇਹ ਇਕ ਸਿੱਖਣ ਦਾ ਅਹਿਮ ਮੌਕਾ ਹੈ. ਆਉ ਇਸ ਸਮੇਂ ਦਾ ਫਾਇਦਾ ਉਠਾਉਂਣ ਲਈ ਇਸ ਮੁਹਿੰਮ ਵਿੱਚ ਸ਼ਾਮਿਲ ਹੋਈਏ ਤਾਂ ਕਿ ਤਰਕਸ਼ੀਲਤਾ ਦਾ
ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਸਕੇ. ਉਮੀਦ ਹੈ ਕਿ
ਤੁਸੀਂ ਹਾਜ਼ਰ ਹੋ ਕੇ ਇਸ ਸੈਮੀਨਾਰ ਤੋਂ ਜਰੂਰ ਕੁਝ ਸਿਖੋਂਗੇ.
ਵਧੇਰੇ ਜਾਣਕਾਰੀ ਲਈ ਫੋਨ ਨੰ:97819-25566
No comments:
Post a Comment