ਅੱਜ ਵਿਗਿਆਨ ਨੇ ਭਾਵੇਂ ਕਾਫੀ ਤਰੱਕੀ ਕਰ
ਲਈ ਹੈ, ਮਨੁੱਖੀ ਜਿੰਦਗੀ
ਪਹਿਲਾਂ ਨਾਲੋਂ ਬੇਹਤਰ ਹੋ ਗਈ ਹੈ. ਇਹ ਸੱਭ ਕੁੱਝ ਸਾਇੰਸ ਦੀ ਬਦੌਲਤ ਹੋ ਰਿਹਾ ਹੈ. ਜਦ ਕਿ
ਪਹਿਲਾਂ ਮਨੁੱਖੀ ਸੂਝ ਹੁਣ ਜਿੰਨੀ ਵਿਕਸ਼ਤ ਨਾ ਹੋਣ ਕਰਕੇ ਮੁਸਕਲਾਂ ਦੇ ਹੱਲ ਸਮੇਂ ਬਿਮਾਰੀ ਆਦਿ ਦੇ
ਵਕਤ ਜਾਂ ਮੌਤ ਦੇ ਡਰ ਕਾਰਣ ਕਿਸੇ ਕਲਪਤ ਸ਼ਕਤੀ ਦਾ ਆਸਰਾ ਲਿਆ ਜਾਂਦਾ ਸੀ ਜਿਸ ਨੂੰ ਰੱਬ ਦਾ ਨਾਮ
ਦਿੱਤਾ ਗਿਆ. ਭਾਵੇਂ ਕਿ ਪਹਿਲੇ ਸਮਿਆਂ ਵਿੱਚ ਵੀ ਚੰਗੇ ਸੂਝਵਾਨ ਚਿੰਤਕ ਇਸ ਕਾਲਪਨਿਕ ਰੱਬ ਨੂੰ
ਚੈਲਿੰਜ ਕਰਦੇ ਰਹੇ. ਪਰ ਸਮੇਂ ਦੇ ਹਾਕਮ ਅਤੇ ਉਹਨਾਂ ਦੇ ਰਾਜ ਨੂੰ ਸਦੀਵੀ ਬਣਾਈ ਰੱਖਣ ਵਾਲੀਆਂ
ਤਾਕਤਾਂ ਅਪਣਾ ਪੂਰਾ ਟਿਲ ਲਾ ਕੇ ਰੱਬ ਦੇ ਤਾਣਬਾਣੇ ਨੂੰ ਹੋਰ ਵੀ ਗੁੰਝਲਦਾਰ ਬਣਾਉਂਦੀਆਂ ਗਈਆਂ. ਪਰ
ਹੁਣ ਜਦ ਕਿ ਮਨੁੱਖੀ ਸੂਝ ਵਿੱਚ ਦਿਨੋਂ ਦਿਨ ਨਿਖਾਰ ਆ ਰਿਹਾ ਹੈ. ਚੇਤਨ ਮਨੁੱਖ ਨੂੰ ਆਪਣੇ ਕੰਮਾਂ
ਕਾਰਾਂ ਜਾਂ ਮੁਸ਼ਕਲਾਂ ਦੇ ਹੱਲ ਵਾਸਤੇ ਅਖੋਤੀ ਰੱਬ ਦੀ ਥਾਂ ਵਿਗਿਆਨਕ ਤਕਨੀਕਾਂ ਦਾ ਸਹਾਰਾ ਮਿਲਦਾ
ਹੈ. ਉਹ ਆਪਣੀ ਸੂਝ-ਬੂਝ ਨਾਲ ਸਾਰੇ ਮਸ਼ਲੇ ਹੱਲ ਕਰਦਾ ਹੈ. ਪਰ ਫਿਰ ਵੀ ਸਮਾਜ ਦਾ ਵੱਡਾ ਹਿੱਸਾ ਇਸ
ਰੱਬ ਕਹੇ ਜਾਂਦੇ ਸ਼ੰਕਲਪ ਨਾਲ ਬੱਝਿਆ ਹੋਇਆ ਹੈ. ਹੁਣ ਦੇ ਹਾਲਤਾਂ ਮੁਤਾਬਿਕ ਚੁਫੇਰੇ ਨਿਗ੍ਹਾ
ਮਾਰਈਏ ਤਾਂ ਸਵਾਲ ਉਠਦਾ ਹੈ ਕਿ ਕੀ ਰੱਬ ਦੀ ਵਾਕਿਆ ਹੀ ਕੋਈ ਹੋਂਦ ਹੈ ?
ਇਸ ਸਵਾਲ ਦਾ ਹੱਲ ਲੱਭਣ ਵਾਸਤੇ ਤਰਕਸ਼ੀਲ
ਸੁਸਾਇਟੀ ਪੰਜਾਬ (ਰਜਿ.) ਜੋ ਕਿ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਪ੍ਰਸ਼ਾਰ ਲਈ ਪ੍ਰਤੀਬੱਧ ਹੈ, ਦੀ ਇਕਾਈ ਪਟਿਆਲਾ
ਵੱਲੋਂ ‘ਸਵਾਲ ਰੱਬ ਦੀ ਹੋਂਦ ਦਾ’ ਵਿਸ਼ੇ 'ਤੇ ਸੈਮੀਨਾਰ 29 ਜੂਨ ਦਿਨ
ਐਂਤਵਾਰ ਸਵੇਰੇ 10 ਵਜੇ, ਬੰਗ ਮੀਡੀਆ
ਸੈਂਟਰ ਦੇ ਤਰਕਸ਼ੀਲ ਹਾਲ ਵਿੱਚ, ਨੇੜੇ
ਢਿਲੋਂ ਹੋਟਲ ਮਿੰਨੀ ਸੈਕਟਰੀਏਟ ਰੋਡ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ. ਇਸ ਸੈਮੀਨਾਰ ਦੇ ਮੁੱਖ
ਬੁਲਾਰੇ ਜਾਣੇ ਪਹਿਚਾਣੇ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਿਰਜਾ ਹੋਣਗੇ. ਆਪ ਸਭ ਨੂੰ ਅਪੀਲ ਹੈ
ਕਿ ਸਮੇਂ ਸਿਰ ਪਹੁੰਚ ਕੇ ਇਸ ਸੈਮੀਨਾਰ ਵਿੱਚ ਬੁਲਾਰੇ ਦੇ ਵਿਚਾਰ ਸੁਣੋਂ. ਇਸ ਸਮੇਂ ਸਬੰਧਤ
ਸਵਾਲਾਂ ਦੇ ਢੁਕਵੇਂ ਜਵਾਬ ਵੀ ਦਿੱਤੇ ਜਾਣਗੇ.
ਧੰਨਵਾਦ
ਵੱਲੋਂ
ਹਰਚੰਦ ਭਿੰਡਰ
E. Mail: harchandbhinder@yahoo.in
ਇਕਾਈ ਪਟਿਆਲਾ
ਤਰਕਸ਼ੀਲ ਸੁਸਾਇਟੀ
ਪੰਜਾਬ ਰਜਿ:
No comments:
Post a Comment