ਰੱਬ ਦੀ ਹੋਂਦ ਤੋਂ ਮੁਨਕਰ ਬਹੁਤੇ ਲੋਕ ਕਿਤੇ ਜ਼ਾਲਿਮ ਤਾਂ ਨਹੀਂ ਹੋ ਜਾਣਗੇ ? ਡਰ ਹੀ ਤਾਂ ਮਨੁੱਖ ਨੂੰ ਅੱਤਿਆਚਾਰੀ ਹੋਣੋ ਰੋਕਦਾ ਹੈ.
ਕੀ ਜੋ ਧਰਮ ਤੇ ਅਧਾਰ ਤੇ ਕਿਸੇ ਰੱਬ ਦੀ ਹੋਂਦ ਨੂੰ ਸਵੀਕਾਰ ਕਰਦੇ ਹਨ ਉਹ ਕੋਈ ਜੁਲਮ ਨਹੀਂ ਕਰਦੇ ? ਔਰੰਗਜ਼ੇਬ ਖੁਦਾ ਨੂੰ ਮੰਨਦਾ ਸੀ ਪ੍ਰੰਤੂ ਭਾਰਤ ਦਾ ਸਭ ਤੋਂ ਜ਼ਾਲਿਮ ਸ਼ਾਸ਼ਕ ਸਿੱਧ ਹੋਇਆ.
ਮਨੁੱਖ ਉੱਪਰ ਸਮਾਜ ਦੀ ਕਾਫੀ ਬੰਦਿਸ਼ ਹੈ. ਉਸ ਨੂੰ ਆਪਣੇ ਕੀਤੇ ਸੀ ਸਜ਼ਾ ਤੁਰੰਤ ਭੁਗਤਣ ਦਾ ਡਰ ਹੈ.
ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ. ਫਿਰ ਨਾਸਤਿਕ ਵੀ ਤਾਂ ਮਾਨਵਤਾਵਾਦੀ ਹੋ ਸਕਦੇ ਹਨ.
(ਤੁਸਾਂ ਪੁੱਛਿਆ ਵਿੱਚੋਂ)
No comments:
Post a Comment