Thursday, September 18, 2014

ਸਵਾਲ-ਜਵਾਬ



ਨਿਊਟਨ ਦਾ ਪ੍ਰਮਾਤਮਾਂ ਵਿੱਚ ਅਟੁੱਟ ਵਿਸ਼ਵਾਸ ਸੀ. ਉਸ ਦਾ ਮੰਨਣਾ ਸੀ ਕਿ ਭੌਤਿਕ ਜਗਤ ਵਿੱਚ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਉਸ ਦੀ ਬਣਤਰ ਕਰਨ ਵਾਲਾ ਹੈ . ਜਗਤ ਵਿੱਚ ਕੋਈ ਵੀ ਵਸਤੂ ਐਸੀ ਨਹੀਂ ਜੋ ਆਪਣੇ ਆਪ ਬਣੀ ਹੋਵੇ. ਕੀ ਅਜਿਹੀ ਕੋਈ ਵਸਤੂ ਹੈ ਜੋ ਬਿਨਾਂ ਬਣਾਏ ਆਪਣੇ ਆਪ ਬਣ ਗਈ ਹੋਵੇ ?  ਜੇ ਬਣੀ ਤਾਂ ਕਿਵੇਂ?  ਨਾਲੇ ਸਿੱਧ ਕਰਨ ਦੀ ਖੇਚਲ ਵੀ ਕਰਨਾ ਕਿਉਂਕਿ ਆਪ ਦਾ ਹੀ ਵਿਚਾਰ ਹੈ ਕਿ ਹਰ ਇੱਕ ਗੱਲ ਨੂੰ ਵਿਗਿਆਨ ਦੇ ਆਧਾਰ ਤੇ ਪਰਖਣਾ ਚਾਹੀਦਾ ਹੈ.ਕਹਿਣ ਤੋਂ ਭਾਵ ਹੈ ਕਿ ਜੇ ਸਹਿਮਤ ਹੋ ਤਾਂ ਜਿਸ ਸਾਇੰਸ ਨੇ  ਚੰਦਰਮਾ,  ਧਰਤੀ,  ਸੂਰਜ,  ਪ੍ਰਕਾਸ਼ ਅਤੇ ਉਪਗ੍ਰਹਿਆਂ  ਦੀ ਦੂਰੀ ਗਤੀ ਤੱਕ ਨੂੰ ਨਾਪ ਲਿਆ ਹੈ,  ਜਿਸ ਦੀ ਗਤੀ,  ਦੂਰੀ ਨੂੰ ਨਿਰੰਤਰ ਕਰਨ,  ਘਟਾਣ ਜਾਂ ਵਧਾਣ ਦੀ ਸਮਰੱਥਾ ਕਦੋਂ ਹਾਸਲ ਕਰ ਸਕੇਗੀ ਅਤੇ ਇਸ ਸਭ ਨੂੰ ਬਨਾਉਣ ਵਾਲਾ ਕੌਣ ਹੈ ?
 ਨਿਊਟਨ ਰੱਬ ਦੀ ਹੋਂਦ ਵਿੱਚ ਯਕੀਨ ਰੱਖਦੇ ਸਨ. ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ. ਉਸ ਦੇ ਸਮੇਂ ਦੇ ਵਿਗਿਆਨ ਦੀ ਸੀਮਾ ਹੋ ਸਕਦੀ ਹੈ. ਵਿਗਿਆਨ ਕਿਸੇ ਵੀ ਵਿਗਿਆਨੀ ਵੱਲੋਂ ਪੇਸ਼ ਸਿਧਾਂਤਾਂ ਨੂੰ ਅਮਲ ਵਿੱਚ ਪਰਖ ਕੇ ਦੇਖਦਾ ਹੈ. ਨਿਊਟਨ ਦੇ ਗਤੀ ਨਿਯਮ ਮੁਢਲੀਆਂ ਪਰਖਾਂ ਵਿੱਚ ਸਫਲ ਹੋਣ ਕਰਕੇ ਪ੍ਰਵਾਨ ਕੀਤੇ ਗਏ ਸਨ.ਨਿਊਟਨ ਦਾ ਪ੍ਰਮਾਤਮਾਂ ਵਿੱਚ ਯਕੀਨ ਕਿਸੇ ਭੌਤਿਕ ਅਮਲ ਵਿੱਚ ਸਿੱਧ ਨਹੀਂ ਹੋਇਆ. ਕਿਸੇ ਕਾਰਨ ਉਸ ਨੂੰ ਹਰ ਵਿਗਿਆਨਕ ਮੱਤ ਦੇ ਧਾਰਨੀ ਲਈ ਮੰਨਣਾ ਜ਼ਰੂਰੀ ਨਹੀਂ ਹੈ. ਇਸ ਦੇ ਨਾਲ ਹੀ ਜੁੜਦੀ ਗੱਲ ਇਹ ਹੈ ਕਿ ਵਿਗਿਆਨਕ ਨਿਯਮ ਨਵੇਂ ਤੱਥਾਂ ਦੀ ਰੌਸ਼ਨੀ ਵਿੱਚ ਸੋਧੇ ਜਾ ਸਕਦੇ ਹਨ ਜਦੋਂ ਕਿ ਧਰਮ ਆਪਣੇ ਨਿਯਮਾਂ ਨੂੰ ਸਦੀਵੀ ਅਬਦਲ ਮੰਨ ਕੇ ਚਲਦਾ ਹੈ. ਆਈਨਸਟਾਈਨ ਦੀ ਖੋਜ ਨਾਲ ਨਿਊਟਨ ਦੇ ਗਤੀ ਨਿਯਮਾਂ ਵਿੱਚ ਵੀ ਸੋਧ ਕੀਤੀ ਗਈ ਹੈ
          ਬ੍ਰਹਿਮੰਡ ਨੂੰ ਬਣਾਉਣ ਵਾਲਾ ਕੋਈ ਵੀ ਨਹੀਂ ਹੈ. ਇਹ ਆਪਣੇ ਆਪ ਤੋਂ ਬਣਿਆ ਹੈ. ਜੇਕਰ ਆਪਾਂ ਇਹ ਦਲੀਲ ਅਨੁਸਾਰ ਸੋਚੀਏ ਕਿ ਹਰ ਇੱਕ ਸ਼ੈਅ ਨੂੰ ਬਣਾਉਣ ਵਾਲਾ ਕੋਈ ਨਾ ਕੋਈ ਤਾਂ ਹੈ ਕਿਉਂਕਿ ਕੋਈ ਵੀ ਸ਼ੈਅ ਆਪਣੇ ਆਪ ਨਹੀਂ ਬਣਦੀ ਤਾਂ ਫਿਰ ਇਸ ਅਨੁਸਾਰ ਪ੍ਰਮਾਤਮਾਂ ਨੂੰ ਬਣਾਉਣ ਵਾਲਾ ਕੌਣ ਹੈ ?  ਜੇ ਪ੍ਰਮਾਤਮਾਂ ਆਪਣੇ ਆਪ ਤੋਂ ਬਣਿਆ ਹੈ ਤਾਂ ਫੇਰ ਬ੍ਰਹਿਮੰਡ (ਪਦਾਰਥ)  ਆਪਣੇ ਆਪ ਤੋਂ ਕਿਉਂ ਨਹੀਂ ਬਣ ਸਕਦਾ?  ਵਿਗਿਆਨ ਨੇ ਧਰਤੀ ਦੇ ਨੇੜਲੇ ਪੁਲਾੜੀ ਪਿੰਡਾਂ ਦੀ ਦੂਰੀ ਅਤੇ ਗਤੀ ਨਾਲ ਪਈ ਹੈ,  ਪ੍ਰੰਤੂ ਇਨ੍ਹਾਂ ਨੂੰ ਵਧਾਣ-ਘਟਾਣ ਦੀ ਅਜੇ ਕੋਈ ਸਮਰੱਥਾ ਵਿਕਸਿਤ ਨਹੀਂ ਕੀਤੀ. ਸ਼ਾਇਦ ਦੂਰ ਭਵਿੱਖ ਵਿੱਚ ਕੋਈ ਅਜਿਹੀ ਸਮਰੱਥਾ ਵਿਕਸਿਤ ਹੋ ਜਾਵੇ. ਹਾਲ ਦੀ ਘੜੀ ਵਿਗਿਆਨ ਦਾ ਅਜਿਹਾ ਕੋਈ ਵੀ ਦਾਅਵਾ ਨਹੀਂ ਹੈ.
(ਤੁਸਾਂ ਪੁੱਛਿਆ ਵਿੱਚੋਂ)

No comments:

Post a Comment

समाचार

Total Pageviews