ਪਿਛਲੇ ਦਿਨੀਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿੱਚ ਆਰਮੀ
ਸਕੂਲ ਦੇ 132 ਬੱਚਿਆਂ ਸਮੇਤ 141 ਲੋਕਾਂ ਨੂੰ ਬੇਕਿਰਕ ਤਰੀਕੇ ਨਾਲ ਗੋਲੀਆਂ ਨਾਲ ਭੁੰਨ
ਦਿੱਤਾ. ਇਸ ਘਟਨਾ ਨਾਲ ਹਰੇਕ ਇਨਸ਼ਾਨੀ ਦਿਲ ਨੂੰ ਠੇਸ ਪੁੱਜੀ ਹੈ. ਕਈ ਲੋਕ ਬੱਚਿਆਂ ਦੇ ਇਸ ਤਰ੍ਹਾਂ
ਹੋਏ ਕਤਲੇਆਮ ਨੂੰ ਦੇਖ ਕੇ ਹੰਝੂ ਵੀ ਵਹਾਅ ਰਹੇ ਹਨ.
ਇਹ ਬੜਾ ਹੀ ਘ੍ਰਿਣਾਯੋਗ ਕਾਰਾ ਹੈ. ਮੀਡੀਆ ਉੱਪਰ ਇਸ ਦੀ
ਨਿਖੇਧੀ ਵੀ ਹੋ ਰਹੀ ਹੈ.
ਇਸ ਤਰ੍ਹਾਂ ਇਹ ਕਿਉਂ ਵਾਪਰਿਆ? ਇਹ ਬੜੀ ਵਿਚਾਰਨ ਵਾਲੀ ਗੱਲ ਹੈ ਕਿ ਮਨੁੱਖ ਇੰਨਾਂ
ਸਵੇਦਨਹੀਣ ਕਿਉਂ ਹੋ ਜਾਂਦਾ ਹੈ ਕਿ ਉਹ ਆਪਣੇ ਜਿਹੇ ਹੱਡ-ਮਾਸ ਦੇ ਬਣੇ ਮਨੁੱਖ, ਜਿਸ ਦਾ ਉਸ ਨਾਲ
ਸਿੱਧਾ ਕੋਈ ਤਲੁਕਾਅਤ ਨਹੀਂ, ਉਸ ਨੂੰ ਅੰਨੇਵਾਹ ਗੋਲੀਆਂ
ਨਾਲ ਭੁੰਨ ਦਿੰਦਾ ਹੈ. ਇਹ ਕਿਹੜੀ ਦਿਮਾਗੀ ਹਾਲਤ ਹੈ ਕਿ ਮਨੁੱਖ ਦੀਆਂ 5 ਗਿਅਨ ਇੰਦਰੀਆਂ ਜੋ ਕਿ ੳਸ ਨੂੰ ਮਨੁੱਖ ਬਣਾਉਣ ਵਿੱਚ
ਸਹਾਈ ਹਨ ਅਤੇ ਉਸ ਦੀ ਤਰਕਸ਼ੀਲਤਾ ਜੋ ਕਿ ਉਸਦੇ ਅਤੇ ਸਮਾਜ ਵਾਸਤੇ ਉੱਚਿਤ ਹੈ ਦੀ ਵਰਤੋਂ ਨਾ ਕਰਕੇ
ਮਸ਼ੀਨ ਬਣ ਜਾਂਦਾ ਹੈ?
ਜਦੋਂ ਇਹ ਪ੍ਰਸ਼ਨ ਦਿਮਾਗ਼ ਵਿੱਚ ਆਉਂਦੇ ਹਨ ਤਾਂ ਚਿੰਤਾ
ਕਰਦਿਆਂ ਰਸਤਾ ਚਿੰਤਨ ਵੱਲ ਵਧਦਾ ਹੈ. ਇਸ ਬਾਰੇ ਸੋਚਦਿਆਂ ਇਕ ਗੱਲ ਇਹ ਸਾਹਮਣੇ ਆੳਂਦੀ ਹੈ ਕਿ
ਮਨੁੱਖ ਜਦ ਆਮ ਮਨੁੱਖ ਤੋਂ ਵੱਖਰਾ ਸਮਝਣ ਲੱਗ ਪਵੇ. ਤਾਂ ਅਜਿਹਾ ਵਾਪਰਨਾ ਸੰਭਵ ਹੈ. ਉਹ ਕਿਹੜੀਆਂ
ਹਾਲਤਾਂ ਨੇ ਜੋ ਮਨੁੱਖ ਨੂੰ ਆਮ ਤੋਂ ਅਲੱਗ ਬਣਾਉਂਦੀਆਂ ਨੇ? ਜਦ ਮਨੁੱਖ ਧਾਰਮਿਕ ਤੰਗਨਜ਼ਰੀਏ ਨਾਲ ਆਲੇ ਦੁਆਲੇ ਨੂੰ ਦੇਖਦਾ ਹੈ ਤਾਂ
ਉਸਦੀਆਂ ਗਿਆਨ ਇੰਦਰੀਆਂ ਵੀ ਪ੍ਰਭਾਵਤ ਹੋ ਜਾਂਦੀਆਂ ਹਨ. ਇਸ ਦੀ ਇਕ ਉਦਾਹਰਣ ਰਾਵਿੰਦਰ ਨਾਥ ਟਗੋਰ
ਨੇ ਬਹੁਤ ਵਧੀਆ ਦਿੱਤੀ ਹੈ. (ਇਸ ਵਿਚਾਰ ਨੂੰ ਮੰਨੇ ਪ੍ਰਮੰਨੇ ਲੇਖਕ ਦੇਵੀਪ੍ਰਸਾਦ ਚੱਟੋਪਾਧਿਆਏ ਨੇ
ਆਪਣੀ ਇਕ ਲਿਖਤ ਵਿੱਚ ਪੇਸ਼ ਕੀਤਾ ਹੈ. ਹੋ ਸਕਦਾ ਹੈ ਕਿ ਮੂਲ ਸਬਦਾਂ ਦੇ ਨਾਲ ਦੇਵੀ ਪ੍ਰਸਾਦ ਦੇ ਕੁਝ
ਸਬਦ ਵੀ ਇਸ ਵਿੱਚ ਸਾਮਿਲ ਹੋਣ ਜਿਹਨਾਂ ਨੇ ਇਸ ਵਿਚਾਰ ਨੂੰ ਹੋਰ ਵੀ ਮੱਤਵਪੂਰਨ ਬਣਾ ਦਿੱਤਾ ਹੈ.) ਕਿ ਕਿਵੇਂ ਧਾਰਮਿਕ
ਪ੍ਰਭਾਵ ਨਾਲ ਮਨੁੱਖ ਨੂੰ ਉੱਚਿਆਂ ਉਠਾ ਕੇ ਮਨੱਖ ਕੋਲੋਂ ਮਨੁੱਖ ਦਾ ਕਤਲੇਆਮ ਕਰਵਾਇਆ ਜਾਂਦਾ ਹੈ.
ਇਹ ਗੱਲ 1932 ਦੀ ਹੈ ਜਦ ਰਵਿੰਦਰ ਨਾਥ
ਦੂਜੀ ਵਾਰ ਹਵਾਈ ਸਫਰ ਕਰ ਰਹੇ ਸਨ ਉਸ ਸਮੇਂ ਉਹਨਾਂ ਦੇ ਜਹਾਜ ਨੂੰ ਯਾਤਰੀਆਂ ਸਮੇਤ ਕੁਝ ਸਮੇਂ
ਵਾਸਤੇ ਬਗਦਾਦ ਵਿਖੇ ਠਹਿਰਨਾ ਪਿਆ. ਉਥੇ ਉਹਨਾਂ ਨੂੰ ਦੱਸਿਆ ਗਿਆ ਕਿ ਬ੍ਰਿਟਿਸ਼ ਏਅਰ ਫੋਰਸ ਕੁਝ
ਬਾਗ਼ੀ ਸੇਖ਼ਾਂ ਦੇ ਪਿੰਡਾਂ ਉੱਪਰ ਬੰਬਾਰੀ ਕਰ ਰਹੀ ਹੈ.
ਟਗੋਰ ਨੂੰ ਬੜਾ ਅਸਚਰਜ ਹੋਇਆ. ਉਹਨਾਂ ਦੀ ਨਿਗਾਹ ਇਹ
ਸੁੱਤੇ ਸਿੱਧ ਹੱਤਿਆ ਤੇ ਜ਼ਾਲਮਾਨਾ ਕਾਰਾ ਸੀ. ਦੁਸਮਣ ਅਤੇ ਆਮ ਲੋਕਾਂ ਵਿੱਚ ਭੇਦ ਕੀਤੇ ਬਿਨਾਂ
ਆਪਣੇ ਹੀ ਸਹਿ ਪ੍ਰਾਣੀਆਂ ਨੂੰ ਮੌਤ ਦੇ ਘਾਟ ਉਤਾਰ ਦੇਣਾ. ਉਸ ਉਚਾਈ ਤੋਂ, ਜਿਥੇ ਪਹੁੰਚ ਕੇ ਭੋਤਿਕ ਜਗਤ ਦੀ ਵਾਸਤਵਿਕਤਾ ਮੱਧਮ
ਹੁੰਦੀ-ਹੁੰਦੀ ਅਲੋਪ ਹੋ ਜਾਂਦੀ ਸੀ ਅਤੇ ਇਸਦੇ ਨਾਲ ਹੀ ਨਿਰਦੋਸ਼ ਅਤੇ ਦੋਸ਼ੀ ਦੇ ਵਿਚਕਾਰ ਅੰਤਰ ਕਰ
ਸਕਣ ਦੀ ਭਾਵਨਾ ਵੀ ਖਤਮ ਹੋ ਜਾਂਦੀ ਸੀ,
ਕੁਝ ਕੁ ਬੰਬ ਸੁੱਟਣ
ਦੀ ਗੱਲ ਸੀ. ਅੱਗੇ ਦੀ ਹਵਾਈ ਯਾਤਰਾ ਸਮੇਂ ਇਸ ਘਟਨਾ ਬਾਰੇ ਉਹਨਾਂ ਦੇ ਮਨ ਵਿੱਚ ਜੋ ਵਿਚਾਰ ਆਏ ਉਸ
ਨੇ ਸਾਰੀ ਸਥਿੱਤੀ ਸਪਸ਼ਟ ਕਰ ਦਿੱਤੀ ਅਤੇ ਉਹਨਾਂ ਦਾਰਸ਼ਨਿਕ ਵਿਚਾਰਾਂ ਦਾ ਜੋ ਜਗਤ ਨੂੰ ਮਿਥਿਆ
ਕਹਿੰਦੇ ਹਨ ਦਾ ਰਾਜਨੀਤਕ ਉਦੇਸ ਉਹਨਾਂ ਦੀ ਦ੍ਰਿਸ਼ਟੀ ਸਾਹਮਣੇ ਸਾਕਾਰ ਹੋ ਉੱਠਿਆ.
ਰਵਿੰਦਰਨਾਥ ਦੇ ਸਬਦਾਂ ਵਿੱਚ;
‘ਹਵਾਈ ਜਹਾਜ ਜਿਉਂ ਹੀ ਉੱਪਰ
ਉੱਡਿਆ ਅਤੇ ਅਧਿਕ ਉੱਚਾਈ ਤੇ ਜਾਣ ਲੱਗਾ ਤਾਂ ਸਾਡੀਆਂ ਗਿਆਨ ਇੰਦਰੀਆਂ ਦਾ ਸੰਪਰਕ ਘੱਟ ਤੋਂ ਘੱਟ
ਹੋਣ ਲੱਗਿਆ. ਅਖੀਰ ਇਹ ਦੇਖਣ ਵਾਲੀ ਗਿਆਨ ਇੰਦਰੀ ਅੱਖ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਅਤੇ ਇਹ ਵੀ
ਐਸਾ ਜਿਸ ਦਾ ਤਤਕਾਲ ਕੋਈ ਭਾਵ ਨਹੀਂ ਸੀ. ਅੱਗੇ ਚਲਦੇ ਹੋਏ 3ਡੀ ਭਾਵ ਤਿੰਨ ਡਾਇਮੈਸਨਾਂ ਲੰਬਾਈ ਚੌੜਾਈ ਅਤੇ ਉਚਾਈ ਦੀ ਥਾਂ ਕੇਵਲ ਲੰਬਾਈ ਅਤੇ ਚੌੜਾਈ ਦੀ ਤਸਵੀਰ ਹੀ ਨਜ਼ਰ ਆਉਂਣ
ਲੱਗੀ. ਸ਼੍ਰਿਸ਼ਟੀ ਆਪਣੀ ਪਹਿਚਾਣ ਕੇਵਲ ਸਮੇਂ ਅਤੇ ਪੁਲਾੜ ਦੇ ਪਰਿਭਾਸ਼ਤ ਸੰਦਰਭ ਵਿੱਚ ਸੁਰੱਖਿਅਤ
ਰੱਖ ਪਾਉਂਦੀ ਹੈ. ਇਵੇਂ ਲੱਗਾ ਸੀ ਕਿ ਇਸ ਪ੍ਰਕਿਰਿਆ ਨਾਲ ਧਰਤੀ ਅਲੋਪ ਹੁੰਦੀ ਜਾ ਰਹੀ ਹੈ. ਇਹ
ਧੁੰਦਲੀ ਹੁੰਦੀ-ਹੁੰਦੀ ਅਸਤਿਤਵਹੀਣ ਹੋ ਰਹੀ ਸੀ. ਸਾਡੀ ਚੇਤਨਾ ਤੇ ਇਸਦੀ ਵਾਸਤਵਿਕਤਾ ਦੇ ਦਾਅਵੇ
ਦਾ ਕੋਈ ਦਬਾਅ ਨਹੀਂ ਰਹਿ ਗਿਆ ਸੀ.
ਐਸੀ ਦਿਸ਼ਾ ਵਿੱਚ ਜਦ ਕੋਈ ਤਬਾਹੀ ਵਾਲੇ ਬੰਬ ਵਰਸਾਣ
ਲੱਗਦਾ ਹੈ ਤਾਂ ਉਹ ਭਿਅੰਕਰ ਰੂਪ ਵਿੱਚ ਜ਼ਾਲਿਮ ਬਣ ਸਕਦਾ ਹੈ. ਜਿਨ੍ਹਾਂ ਦੀ ਹੱਤਿਆ ਕਰਨ ਵਾਸਤੇ ਉਹ
ਤੱਤਪਰ ਹੁੰਦਾ ਹੈ. ਉਹਨਾਂ ਦੇ ਵਾਸਤਵਿਕ ਅਪਰਾਧ ਦੇ ਅੰਦਾਜ਼ੇ ਤੋਂ ਕਿਸੀ ਪ੍ਰਕਾਰ ਦੀ ਹਿਚਕਾਹਟ ਨਾਲ
ਉਸਦੇ ਹੱਥ ਨਹੀਂ ਕੰਬਦੇ. ਅੰਦਾਜੇ ਦਾ ਤਾਂ ਮੌਕਾ ਵੀ ਨਹੀਂ ਮਿਲਦਾ ਕਿਉਂਕਿ ਜਿਨ੍ਹਾਂ ਤੱਥਾਂ ੳਪਰ
ਇਹ ਅੰਦਾਜਾ ਆਧਾਰਤ ਹੋ ਸਕਦਾ ਹੈ, ਉਹ ਉਸਦੀ ਦ੍ਰਿਸ਼ਟੀ ਤੋਂ ਅਲੋਪ
ਹੋ ਜਾਂਦੇ ਹਨ. ਮਨੁੱਖ ਅਪਣੇ ਸੁਭਾਅ ਤੋਂ ਹੀ ਧਰਤੀ ਨਾਲ ਜੁੜਿਆ ਹੈ. ਕਿੰਤੂ ਧਰਤੀ ਦੀ ਵਾਸਤਵਿਕਤਾ ਦੇ ਓਝਲ ਹੁੰਦੇ ਹੀ, ਉਹ ਚੀਜ਼ ਜੋ ਉਸ ਨੂੰ ਧਰਤੀ ਨਾਲ ਜੋੜਦੀ ਹੈ, ਖਤਮ ਹੋ ਜਾਂਦੀ ਹੈ.
ਗੀਤਾ ਜਿਸ ਦਰਸ਼ਨ ਦਾ ਉਪਦੇਸ਼ ਦਿੰਦੀ ਹੈ ਇਹ ਵੀ ਹਵਾਈ
ਜਹਾਜ ਦੀ ਇਕ ਤਰ੍ਹਾਂ ਦੀ ਇਸ ਉਡਾਨ ਵਰਗਾ ਹੈ. ਅਰਜਨ ਦੇ ਸਵੇਦਨਸ਼ੀਲ ਮਸਤਕ ਨੂੰ ਇਹ ਅਜਿਹੀ ਭਰਮ
ਭਰੀ ੳਚਾਈ ਉਪਰ ਲੈ ਜਾਂਦਾ ਹੈ ਜਿਥੋਂ ਨੀਂਵੇ ਦੇਖਣ ਤੇ ਮਾਰਣ ਵਾਲੇ ਅਤੇ ਮਰਨ ਵਾਲੇ ਦੇ ਵਿੱਚ, ਪਰਿਵਾਰ ਅਤੇ ਦੁਸ਼ਮਣ ਵਿੱਚ ਕੋਈ ਅੰਤਰ ਕਰ ਸਕਣਾ ਅਰਜਨ
ਦੇ ਵਾਸਤੇ ਸੰਭਵ ਨਹੀਂ ਰਹਿ ਜਾਂਦਾ. ਦਾਰਸ਼ਨਿਕ ਤੱਤਾਂ ਤੋਂ ਬਣੇ ਇਸ ਪ੍ਰਕਾਰ ਦੇ ਬਹੁਤ ਸਾਰੇ
ਹਥਿਆਰ ਮਨੁੱਖ ਦੇ ਅਸਲੇਖਾਨੇ ਵਿੱਚ ਮੌਜੂਦ ਹਨ. ਇਹ ਯਦਾਰਥ ਨੂੰ ਦ੍ਰਿਸ਼ਟੀ ਦੇ ਓਝਲ ਕਰ ਦੇਣ ਦਾ
ਉਦੇਸ਼ ਪੂਰਾ ਕਰਦੇ ਹਨ. ਇਹ ਸਾਮਰਾਜੀਆਂ ਦੇ ਸਿਧਾਂਤਾਂ ਵਿੱਚ, ਸਮਾਜ ਸ਼ਾਸਤਰ ਵਿੱਚ ਅਤੇ ਧਰਮ ਸ਼ਾਸਤਰ ਵਿੱਚ ਮੌਜੂਦ ਹਨ. ਇਹਨਾਂ ਨਾਲ
ਜਿਹੜੇ ਲੋਕਾਂ ਤੇ ਮੌਤ ਵਰਸਾਈ ਜਾਂਦੀ ਹੈ. ਉਹਨਾਂ ਦੀ ਹਮਦਰਦੀ ਵਾਸਤੇ ਮਾਤਰ ਕੁਝ ਸ਼ਬਦ ਬਚ ਰਹਿੰਦੇ
ਹਨ;
न हन्यते हन्यमाने शरीरे.
ਮਤਲਬ
ਇਹ ਆਤਮਾ ਨਹੀਂ ਮਰਦੀ ਮਰਦਾ ਤਾਂ ਕੇਵਲ ਸਰੀਰ ਹੈ.’
ਨਿਸ਼ਚਤ ਹੀ ਜਦ ਅਜਿਹੀ ਸਥਿੱਤੀ ਤੇ ਮਨੁੱਖ ਪੁੱਜ ਜਾਂਦੇ
ਹਨ ਤਾਂ ਉਹ ਮਨੁੱਖਤਾ ਦਾ ਘਾਣ ਕਰਨ ਤੋਂ ਨਹੀਂ ਹਿਚਕਾਉਂਦੇ ਅਤੇ ਉਹ ਆਪਣੇ ਆਕਿਆਂ ਦੇ ਹੁਕਮ
ਮੁਤਾਬਕ ਅਜਿਹੀਆਂ ਕਰਵਾਈਆਂ ਕਰਦੇ ਆ ਰਹੇ ਹਨ ਅਤੇ ਇਸ ਦੇ ਅੰਜਾਮ ਨੂੰ ਵੱਧ ਤੋਂ ਵੱਧ ਭਿਆਨਕ ਬਣਾਉਣ ਵਿੱਚ ਕੋਈ ਕਸ਼ਰ ਨਹੀਂ ਛਡਦੇ. ਉਹਨਾਂ
ਵਸਤੇ ਦੁਨੀਆਂ ਦਾ ਕੋਈ ਦੇਸ਼ ਜਾਂ ਸਥਾਨ ਹੋਵੇ ਕੋਈ ਮਤਲਬ ਨਹੀਂ. ਇਸ ਵਾਸਤੇ ਉਹ ਆਧੂਨਿਕ ਅਤੇ
ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਨ ਤੋਂ ਵੀ ਨਹੀਂ ਹਿਚਕਾਉਂਦੇ ਭਾਵੇ ਕਿ ਉਹਨਾਂ ਦੀ ਵਿਗਿਆਨਕ
ਵਿਚਾਰਧਾਰਾ ਨਾਲ ਸਖ਼ਤ ਨਫਰਤ ਵੀ ਕਿਸੇ ਛਿਪੀ ਨਹੀਂ. ਲੋੜ ਹੈ ਅਜਿਹੇ ਹਾਲਾਤਾਂ
ਬਚਾਅ ਦੀ ਤਾਂ ਕਿ ਮਨੁੱਖ ਮਨੁੱਖ ਹੀ ਬਣਿਆ ਰਹਿ ਸਕੇ ਅਤੇ ਮਨੁਖ ਅਤੇ ੳਸ ਦਾ ਸਮਾਜ ਬਚਿਆ ਰਹੇ. ਇਹ
ਤਾਂ ਹੀ ਹੋ ਸਕੇਗਾ ਜਦ ਮਨੁੱਖ ਧਾਰਮਿਕ ਤੰਗਦਿਲੀ ਅਤੇ ਫਲਸਫੇ ਦੀ ਸੌੜੀਆਂ ਵਲਗਣਾਂ ਵਿੱਚੋਂ ਬਾਹਰ
ਨਿਕਲੇਗਾ ਸਰਮਾਏਦਾਰੀ ਦਾ ਹੱਥਠੋਕਾ ਨਹੀਂ ਬਣੇਗਾ ਅਤੇ ਸਮਾਜਵਾਦੀ ਤਰੀਕੇ ਨਾਲ ਜਿੰਦਗੀ ਜੀਵੇਗਾ.
ਨਹੀਂ ਤਾਂ ਅਗਲੇ ਕਦਮ ਦੇ ਰੂਪ ਵਿੱਚ ਇਹ ਘਟਨਾਵਾਂ ਕਿ ਪਾਕਿਸਤਾਨ ਦੀ ਹਕੂਮਤ ਨੇ ਫਾਂਸੀ ਉਪਰ ਲੱਗੀ
ਪਾਬੰਦੀ ਹਟਾ ਕੇ ਦੋ ਅੱਤਵਾਦੀਆਂ ਫਾਂਸੀ ਵੀ ਦੇ ਦਿੱਤੀ ਇਸ ਦੇ ਵਿਰੋਧ ਵਿੱਚ ਅੱਤਵਾਦੀਆਂ ਨੇ ਇਹ
ਕਹਿੰਦੇ ਹੋਏ ਕਿ ਜਦ ਸਾਡੀਆਂ ਔਰਤਾਂ ਅਤੇ ਬੱਚੇ ਸ਼ਹੀਦ ਹੁੰਦੇ ਤਾਂ ਤੁਹਾਡੇ ਬੱਚੇ ਵੀ ਹਰਗਿਜ
ਮਹਿਫੂਜ ਨਹੀਂ ਰਹਿਣਗੇ, ਨਿਰੰਤਰ ਜਾਂ ਰੁਕ-ਰੁਕ ਕੇ
ਚਲਦੀਆਂ ਰਹਿਣਗੀਆਂ ਅਤੇ ਮਨੁੱਖਤਾ ਦਾ ਘਾਣ ਹੁੰਦਾ ਰਹੇਗਾ.
ਹਰਚੰਦ ਭਿੰਡਰ
No comments:
Post a Comment