ਸ਼ੁੱਕਰ ਗ੍ਰਹਿ ਹੁਣ ‘ਸਵੇਰ ਦੇ ਤਾਰੇ ਦੀ ਥਾਂ ਹੁਣ ਬਣੇਗਾ ਸ਼ਾਮ ਦਾ ਤਾਰਾ’
ਹਰਚੰਦ ਭਿੰਡਰ
ਸ਼ੁੱਕਰ ਇੱਕ ਚਮਕਦਾਰ ਗ੍ਰਹਿ ਵਜੋਂ ਜਾਣਿਆ ਜਾਂਦਾ ਹੈ। ਇਹ ਸੂਰਜ ਵਾਲੇ ਪਾਸੇ ਤੋਂ ਬੁੱਧ ਪਹਿਲਾ ਅਤੇ ਸ਼ੁੱਕਰ ਦੂਜਾ ਗ੍ਰਹਿ ਹੈ। ਸ਼ੁੱਕਰ ਗ੍ਰਹਿ ਧਰਤੀ ਦੀ ਨਿਸਬਤ ਸੂਰਜ ਦੇ ਵੱਧ ਨੇੜੇ ਹੈ। ਇਸ ਕਰਕੇ ਇਸ ਕਰਕੇ ਆਕਾਸ਼ ਵਿੱਚ ਸੂਰਜ ਦੇ ਨਜ਼ਦੀਕ ਰਹਿੰਦਾ। ਇਹ ਸਵੇਰ ਅਤੇ ਸ਼ਾਮ ਦੇ ਤਾਰੇ ਵਜੋਂ ਵੀ ਜਾਣਿਆ ਜਾਂਦਾ ਹੈ। ਜਦੋਂ ਇਹ ਸਵੇਰ ਸਮੇਂ ਸੂਰਜ ਚੜ੍ਹਨ ਪਹਿਲਾਂ ਦੁਮੇਲ ਤੋਂ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਆਸਾਨੀ ਨਾਲ ਪਹਿਚਾਣਿਆ ਜਾਂਦਾ ਹੈ। ਇਸ ਤਰ੍ਹਾਂ ਹੀ ਸ਼ਾਮ ਨੂੰ ਸੂਰਜ ਛਿੱਪਣ ਸਮੇਂ ਦੁਮੇਲ ਤੋਂ ਉੱਚਾ ਉਠਣਾ ਸ਼ੁਰੂ ਹੁੰਦਾ ਹੈ ਤਾਂ ਇਹ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ। ਪਰੰਤੂ ਹੁਣ ਇਹ ਦਿਖਾਈ ਨਹੀਂ ਦਿੰਦਾ। ਕਿਉਂਕਿ ਇਹ ਸੂਰਜ ਦੇ ਬਿਲਕੁਲ ਦੂਜੇ ਪਾਸੇ ਹੈ ਭਾਵ ਦਿਨ ਵਾਲੇ ਪਾਸੇ ਹੈ।
ਜੂਨ 2024 ਤੋਂ ਪਹਿਲਾਂ ਸ਼ੁਕਰ ਗ੍ਰਹਿ 8 ਮਹੀਨੇ ਸਵੇਰ ਦਾ ਤਾਰਾ ਬਣਿਆ ਰਿਹਾ। ਇਹ 23 ਅਕਤੂਬਰ 2023 ਨੂੰ ਆਕਾਸ਼ ਵਿੱਚ ਸੂਰਜ ਤੋਂ ਜਿਆਦਾ ਦੂਰੀ ਤੇ ਦਿਖਾਈ ਦੇ ਰਿਹਾ ਸੀ। ਫਿਰ ਹੌਲੀ ਹੌਲੀ ਅਪ੍ਰੈਲ ਤੋਂ ਪਹਿਲਾਂ ਤੱਕ ਤੜਕਸ਼ਾਰ ਤੋਂ ਲੈ ਕੇ ਦਿਨ ਚੜ੍ਹਨ ਤੱਕ ਪੂਰਬ ਵੱਲ ਇਕ ਚਮਕਦਾਰ ਤਾਰੇ ਵਜੋਂ ਦਿਖਾਈ ਦਿੰਦਾ ਰਿਹਾ ਹੈ। ਪਰ ਮਈ ਜੂਨ ਤੋਂ ਇਹ ਸੂਰਜ ਦੇ ਬਹੁਤ ਨਜ਼ਦੀਕ ਆਉਂਣ ਕਾਰਣ ਪਹਿਲਾਂ ਮੁਸ਼ਕਲ ਨਾਲ ਤੇ ਫਿਰ ਬਿਲਕੁਲ ਦਿਖਾਈ ਦੇਣੋ ਹਟ ਗਿਆ। ਪਰ ਹੁਣ ਇਹ 4 ਜੂਨ ਨੂੰ ਸੂਰਜ ਦੇ ਦੂਜੇ ਪਾਸੇ ਚਲਾ ਗਿਆ ਅਤੇ ਦਿਨ ਵਾਲੇ ਪਾਸੇ ਹੋ ਗਿਆ ਹੈ। ਜਿਸ ਨੂੰ (superior conjunction) ਉੱਚ ਮਿਲਣੀ ਕਿਹਾ ਜਾਂਦਾ ਹੈ। ਇਹ ਅਜਿਹਾ 584 ਦਿਨ ਬਾਅਦ ਵਾਪਰਦਾ ਹੈ। ਇਸ ਦੇ ਬਾਅਦ ਸ਼ੁੱਕਰ ਗ੍ਰਹਿ ਹੌਲੀ ਹੌਲੀ ਅੱਗੇ ਤੋਂ ਪਿੱਛੇ ਜਾਂਦਾ ਹੋਇਆ ਗਰਮੀ ਦੇ ਕੁਝ ਮਹੀਨਿਆਂ ਬਾਅਦ ਪੱਛਮ ਵੱਲ ਸ਼ਾਮ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। ਇਸ ਦੇ ਉਲਟ ਜਦ ਸ਼ੁੱਕਰ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ ਤਾਂ (Inferior conjunction) ਇਹ ਨੀਵੀਂ ਮਿਲਣੀ ਹੋਵੇਗੀ ਤੇ ਇਸ ਦੇ ਬਾਅਦ ਇਹ ਸਵੇਰ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। ਇਹਨਾਂ ਦੋਹਾਂ ਹੀ ਹਾਲਤਾਂ ਵਿੱਚ ਸ਼ੁੱਕਰ ਗ੍ਰਹਿ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਦੋਵੇਂ ਹਾਲਤਾਂ ਵਿੱਚ ਹੀ ਇਹ ਦਿਨ ਦਾ ਸਮਾਂ ਹੋਵੇਗਾ।
ਅਸਲ ਵਿੱਚ ਜਿਹੜੇ ਗ੍ਰਹਿ ਧਰਤੀ ਤੋਂ ਪਹਿਲਾਂ ਸੂ{ਰਜ ਵਾਲੇ ਪਾਸੇ ਸਥਿਤ ਹਨ ਉਹਨਾਂ ਨੂੰ ਅੰਦਰਲੇ ਗ੍ਰਹਿ ਕਿਹਾ ਜਾਂਦਾ ਹੈ ਜਿਵੇਂ ਪਹਿਲੇ ਨੰਬਰ ਤੇ ਬੁੱਧ ਅਤੇ ਦੂਜੇ ਨੰਬਰ ਤੇ ਸ਼ੁੱਕਰ ਹਨ ਅਤੇ ਜੋ ਇਸ ਦੇ ਉਲਟ ਧਰਤੀ ਦੇ ਬਾਹਰੀ ਪਾਸੇ ਹਨ ਉਹਨਾਂ ਬਾਹਰੀ ਗ੍ਰਹਿ ਕਿਹਾ ਜਾਂਦਾ ਹੈ ਜਿਵੇਂ ਕਿ ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਆਦਿ। ਜਦ ਅੰਦਰਲੇ ਇਹ ਗ੍ਰਹਿ ਘੁੰਮਦੇ ਹੋਏ ਧਰਤੀ ਅਤੇ ਸੂਰਜ ਦੇ ਦੂਜੇ ਪਾਸੇ ਚਲੇ ਜਾਂਦੇ ਹਨ ਤਾਂ ਇਹ ਧਰਤੀ ਤੋਂ ਵੱਧ ਤੋਂ ਵੱਧ ਦੂਰੀ ਤੇ ਹੁੰਦੇ ਹਨ ਅਤੇ ਜਦ ਇਹ ਧਰਤੀ ਅਤੇ ਸੂਰਜ ਦੇ ਵਿੱਚਕਾਰ ਹੁੰਦੇ ਹਨ ਤਾਂ ਇਹ ਧਰਤੀ ਦੇ ਵੱਧ ਤੋਂ ਵੱਧ ਨਜ਼ਦੀਕ ਆ ਜਾਂਦੇ ਹਨ। ਪਰ ਦੋਹਾਂ ਹਾਲਤਾਂ ਵਿੱਚ ਹੀ ਇਹ ਸਾਨੂੰ ਦਿਖਾਈ ਨਹੀਂ ਦਿੰਦੇ। ਕਿਉਂਕਿ ਇਹ ਸੂਰਜ ਦੇ ਸਾਹਮਣੇ ਜਾਂ ਪਿੱਛੇ ਹੋਣ ਸਮੇਂ ਅਸੀਂ ਦਿਨ ਦੀ ਸਥਿਤੀ ਵਿੱਚ ਹੁੰਦੇ ਹਨ ਇਸ ਕਾਰਣ ਇਹ ਦਿਖਾਈ ਨਹੀਂ ਦਿੰਦੇ। ਜਦ ਇਹ ਧਰਤੀ ਤੋਂ ਇਹ ਖਾਸ ਕੋਣ ਤੇ ਹੋਣ ਤਾਂ ਇਹ ਦਿਖਾਈ ਦਿੰਦੇ ਹਨ। ਜਿਵੇਂ ਬੁੱਧ 18 ਤੋਂ ਲੈ ਕੇ 28 ਡਿਗਰੀ ਤੱਕ ਤੇ ਹੋਵੇ ਤਾਂ ਅਸੀਂ ਇਸ ਨੂੰ ਸੂਰਜ ਦੇ ਚੜ੍ਹਣ ਤੋਂ ਪਹਿਲਾਂ ਜਾਂ ਛਿਪਣ ਪਿੱਛੋਂ ਥੋੜੇ ਸਮੇਂ ਲਈ ਦੇਖ ਸਕਦੇ ਹਾਂ। ਪਰ ਸ਼ੁੱਕਰ 45 ਤੋਂ 47 ਡਿਗਰੀ ਤੇ ਵਧੀਆ ਦਿਖਾਈ ਦਿੰਦਾ ਹੈ ਅਤੇ ਜਿਆਦ ਦੇਰ ਤੱਕ ਸੂਰਜ ਦੇ ਚੜ੍ਹਣ ਤੋਂ ਪਹਿਲਾਂ ਜਾਂ ਛਿਪਣ ਤੋਂ ਬਾਅਦ ਦਿਖਾਈ ਦਿੰਦਾ ਹੈ। ਇਸ ਕਾਰਣ ਇਸ ਤੜਕੇ ਦਾ ਜਾਂ ਆਥਣ ਦਾ ਤਾਰਾ ਵੀ ਕਹਿ ਦਿੰਦੇ ਨੇ। ਸੂਰਜ ਦੇ ਨੇੜੇ ਹੋਣ ਕਾਰਣ ਅਤੇ ਛੋਟਾ ਹੋਣ ਕਾਰਣ ਬੁੱਧ ਨੂੰ ਦੇਖਣਾ ਥੋੜਾ ਮੁਸ਼ਿਕਲ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਜਾਂ ਰਾਸ਼ੀ ਤਾਰਾ ਮੰਡਲਾਂ ਮੁਤਾਬਿਕ ਦੇਖੀਏ ਤਾਂ ਬੁੱਧ ਵੱਧ ਤੋਂ ਸੂਰਜ ਤੋਂ ਇੱਕ ਰਾਸ਼ੀ ਅੱਗੇ ਜਾਂ ਪਿੱਛੇ ਹੋ ਸਕਦਾ ਹੈ ਅਤੇ ਸ਼ੁੱਕਰ ਦੋ ਰਾਸ਼ੀ ਤੱਕ ਅੱਗੇ ਜਾਂ ਪਿਛੇ ਰਹਿ ਸਕਦਾ ਹੈ। ਇਸ ਦੇ ਨਾਲ ਹੀ ਪ੍ਰਕਾਸ਼ ਪ੍ਰਵਰਤਿਤ ਘੱਟ (6%) ਹੋਣ ਕਾਰਣ ਮੱਧਮ ਜਿਹਾ ਭੂਰੇ ਜਿਹੇ ਰੰਗ ਵਿੱਚ ਦਿਖਾਈ ਦਿੰਦਾ ਹੈ। ਪਰ ਸ਼ੁੱਕਰ ਗ੍ਰਹਿ ਦਾ ਚੱਕਰ ਬੁੱਧ ਨਾਲੋਂ ਵੱਡਾ ਹੋਣ ਕਾਰਣ ਤੇ ਸੂਰਜ ਤੋਂ ਦੂਰ ਹੋਣ ਕਾਰਣ ਇਹ ਜਿਆਦਾ ਸਮੇਂ ਦਿਖਾਈ ਦਿੰਦਾ ਹੈ ਅਤੇ ਇਹ ਪ੍ਰਕਾਸ ਨੂੰ ਜਿਆਦਾ (65%) ਪ੍ਰਵਰਤਿਤ ਕਰਦਾ ਹੋਣ ਕਾਰਣ ਜਿਆਦਾ ਚਮਕੀਲਾ ਤੇ ਸਫੈਦ ਜਿਹਾ ਦਿਖਾਈ ਦਿੰਦਾ ਹੈ। ਜਿਸ ਕਾਰਣ ਇਸ ਨੂੰ ਪਹਿਲੇ ਇਸ ਨੂੰ ਤਾਰਾ ਹੀ ਸਮਝ ਲਿਆ ਜਾਂਦਾ ਸੀ। ਇਹ ਚਮਕ ਪੱਖੋਂ ਸੂਰਜ ਤੇ ਚੰਦਰਮਾ ਤੋਂ ਬਾਅਦ ਤੀਜੇ ਨੰਬਰ ਤੇ ਹੈ।
ਸ਼ੁੱਕਰ ਸੰਭਾਵਤ ਹੁਣ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂ ਵਿੱਚ ਦੱਖਣੀ ਅਰਧ ਗੋਲੇ ਵਿੱਚ ਵੇਖਿਆ ਜਾ ਸਕਦਾ ਹੈ। ਇਹ ਧਰਤੀ ਦੇ ਉੱਤਰੀ ਅਰਧ ਗੋਲੇ ਤੇ ਸੂਰਜ ਛਿਪਣ ਤੋਂ ਬਾਅਦ ਪਹਿਲੇ 30 ਮਿੰਟ ਤੱਕ ਅਤੇ ਫਿਰ ਅਗਸਤ ਤੱਕ ਇਹ 1 ਘੰਟੇ ਤੱਕ ਦਿਖਾਈ ਦੇਣ ਲੱਗੇਗਾ ਹਾਂ ਬਰਸਾਤੀ ਮੌਸਮ ਹੋਣ ਕਾਰਣ ਦਿਖਣਾ ਅਜੇ ਕੁਝ ਮੁਸ਼ਿਕਲ ਹੁੰਦਾ ਹੈ। ਪੰਜਾਬ ਵਿੱਚ ਇਹ 13 ਅਗਸਤ ਤੋਂ ਬਾਅਦ ਹੀ ਥੋੜਾ ਜਿਹਾ ਦਿਖਣਾ ਸ਼ੁਰੂ ਹੋਵੇਗਾ। ਪਰ ਅਕਤੂਬਰ ਵਿੱਚ ਵਧੀਆ ਦਿਖਾਈ ਦੇਵੇਗਾ ਅਤੇ 4 ਫਰਵਰੀ 25 ਨੂੰ ਬਹੁਤ ਵਧੀਆ ਦਿਖਾਈ ਦੇਵੇਗਾ। ਕੁਲ ਮਿਲਾ ਕੇ ਇਹ ਅੱਠ ਮਹੀਨਿਆਂ ਤੱਕ ਜਾਣੀ ਕਿ ਮਾਰਚ 25 ਤੱਕ ਸ਼ਾਮ ਦਾ ਤਾਰਾ ਬਣਿਆ ਰਹੇਗਾ। ਫਿਰ ਧਰਤੀ ਅਤੇ ਸੂਰਜ ਦੇ ਵਿੱਚਕਾਰ ਦੀ ਲੰਘੇਗਾ ਅਤੇ ਇਸ ਸਮੇਂ ਇਹ ਫਿਰ ਦਿਖਾਈ ਨਹੀਂ ਦੇਵੇਗਾ। ਇਹ ਫਿਰ ਨੀਵੀਂ ਮਿਲਣੀ (Inferior conjunction) ਹੋਵੇਗੀ ਤੇ ਇਸ ਦੇ ਬਾਅਦ ਇਹ ਸਵੇਰ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ।
ਇਹ ਇੱਕ ਆਮ ਕੁਦਰਤੀ ਪ੍ਰਕਿਰਿਆ ਹੈ ਪਰ ਸਾਡੇ ਸਾਡੇ ਦੇਸ਼ ਦੇ ਅਖੌਤੀ ਜੋਤਿਸ਼ ਵਿਗਿਆਨੀਆਂ ਨੇ ਇਸ ਨਾਲ ਅੰਧ ਵਿਸਵਾਸ ਜੋੜ ਕੇ ਇਸ ਨਾਲ ਹੀ ਉਹਨਾਂ ਦਾ ਕਾਰੋਬਾਰ ਜੋੜ ਦਿੱਤਾ ਹੈ। ਜਿੰਨਾ ਚਿਰ ਇਹ ਤਾਰਾ ਨਹੀਂ ਚੜ੍ਹਦਾ, ਉਨਾ ਚਿਰ ਕੋਈ ਨਵਾਂ ਘਰ ਨਹੀਂ ਖਰੀਦਦਾ, ਪਲਾਟ ਨਹੀਂ ਖਰੀਦਦਾ, ਕੋਈ ਵਿਆਹ ਸ਼ਾਦੀ ਨਹੀਂ ਕਰਦਾ ਅਦਿ ਨਹੀਂ ਕਰਦਾ ਇਹ ਸੱਭ ਮਾਨਸਿਕ ਗੁਲਾਮੀ ਦਾ ਪ੍ਰਮਾਣ ਹੈ। ਇਸ ਦਾ ਫਾਇਦਾ ਮਾਰਕੀਟ ਨੂੰ ਥੋੜੇ ਸਮੇਂ ਵਿੱਚ ਬੰਨ ਕੇ ਵੱਡਾ ਮੁਨਾਫਾ ਕਮਾਉਂਣ ਦਾ ਸਾਧਨ ਬਣ ਜਾਂਦਾ ਹੈ। ਕਿਉਂਕਿ ਜਦ ਇਹ ਸ਼ੁੱਕਰ ਗ੍ਰਹਿ ਸੀਮਤ ਸਮੇਂ ਵਿੱਚ ਦਿਖਾਈ ਦੇਵੇਗਾ ਤਾਂ ਕਾਰੋਬਾਰ ਵਿੱਚ ਇੱਕ ਦਮ ਖਿੱਚ ਆ ਜਾਵੇਗੀ। ਭਾਵ ਜੇ ਕਰ ਥੋੜੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਿਆਹ ਸ਼ਾਦੀਆਂ ਕਰਨ ਤਾਂ ਸੋਨੇ ਵਿੱਚ ਤੇਜ਼ੀ ਆਵੇਗੀ, ਮੈਰਿਜ ਪੈਲਿਸਾਂ ਦੇ ਰੇਟ ਵਧ ਜਾਣਗੇ, ਕੱਪੜਾ ਮਰਕੀਟ ਵਿੱਚ ਭੀੜ ਵਧਣ ਕਾਰਣ ਚੰਗਾ ਮਾੜਾ ਕੱਪੜਾ ਵੀ ਸੱਭ ਚੱਲਦਾ ਹੈ। ਇਹ ਇਕ ਕੁਦਰਤੀ ਵਰਤਾਰਾ ਹੈ ਇਸ ਨਾਲ ਕਿਸੇ ਦੀ ਜਿੰਦਗੀ ਚੰਗੀ ਮਾੜੀ ਨਹੀਂ ਹੋ ਸਕਦੀ ਅਤੇ ਜੋ ਵੀ ਇਸ ਦਾ ਅਸਰ ਹੋਵੇਗਾ ਉਹ ਧਰਤੀ ਤੇ ਰਹਿੰਦੇ ਸਾਰੇ ਪਦਾਰਥਾਂ ਅਤੇ ਜੀਵਾਂ ਆਦਿ ਤੇ ਹੋਵੇਗਾ।
No comments:
Post a Comment