ਕੈਲਗਰੀ 9 ਸਤੰਬਰ 2024(ਬੀਰਬਲ ਭਦੌੜ): ਅੱਜ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੈਡਾ ਦੀ ਨੈਸ਼ਨਲ ਐਗਜੈਕਟਿਵ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਸਰੀ ਤੋੰ ਬਾਈ ਅਵਤਾਰ ਸਰਪ੍ਰਸਤ, ਐਬਟਸਫੋਰਡ ਤੋੰ ਜਗਰੂਪ ਸਿੰਘ ਖਜ਼ਾਨਚੀ, ਸੁਰਿੰਦਰ ਚਾਹਲ, ਕੈਲਗਰੀ ਤੋੰ ਬੀਰਬਲ ਭਦੌੜ ਜਨਰਲ ਸਕੱਤਰ, ਦਰਸ਼ਨ ਔਜਲਾ, ਬਰੈਂਪਟਨ ਤੋਂ ਬਲਦੇਵ ਰੈਹਿਪਾ ਪ੍ਰਧਾਨ, ਬਲਵਿੰਦਰ ਬਰਨਾਲਾ ਮੀਤ ਪ੍ਰਧਾਨ, ਡਾ. ਬਲਜਿੰਦਰ ਸੇਖੋੰ, ਬਲਰਾਜ ਸ਼ੌਕਰ ਆਦਿ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਪੰਜਾਬ ਤੋੰ ਹਰਚੰਦ ਭਿੰਡਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ।
ਮੀਟਿੰਗ ਵਿੱਚ ਜਿੱਥੇ ਵੱਖ-ਵੱਖ ਇਕਾਈਆ ਵਲੋਂ ਆਪਣੀਆਂ ਸਰਗਰਮੀਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ ਤੇ ਉੱਥੇ ਸੁਸਾਇਟੀ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਆਉਣ ਵਾਲੇ ਸਮੇਂ ਵਿਚ ਕਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਸੁਸਾਇਟੀ ਦਾ ਘੇਰਾ ਵਧਾਉਣ ਦੀ ਗੱਲ ਕੀਤੀ। ਕਨੈਡਾ ਵਿੱਚ LGBT ਸਮੂਹ ਬਾਰੇ ਡਾ. ਬਲਜਿੰਦਰ ਸੇਖੋਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉੱਥੇ ਬਲਵਿੰਦਰ ਬਰਨਾਲਾ ਵਲੋਂ ਸੰਸਾਰ ਅੰਦਰ ਇਸ ਸਮੂਹ ਬਾਰੇ ਅੰਕੜਿਆਂ ਅਧਾਰਿਤ ਰਿਪੋਰਟ ਪੇਸ਼ ਕੀਤੀ ਤੇ ਇਸ ਦੇ ਮਨੋਵਿਗਿਆਨਕ ਪੱਖ ਤੇ ਵੀ ਚਾਨਣ ਪਾਇਆ ਤੇ ਇਸ ਦੇ ਨਾਲ ਹੀ ਬਲਰਾਜ ਸ਼ੌਕਰ ਨੇ ਇਸ ਦੇ ਜੈਵਿਕ ਪੱਖ ਸਾਹਮਣੇ ਰੱਖਦਿਆ ਇਸ ਦੇ ਕੁਦਰਤੀ ਵਿਗਾੜ ਦੀ ਗੱਲ ਕੀਤੀ। ਇਸ ਸਮੇਂ ਹਰਚੰਦ ਭਿੰਡਰ ਨੇ ਐਗਜੈਕਟਿਵ ਦਾ ਧੰਨਵਾਦ ਕਰਦਿਆ ਕਿਹਾ ਕਿ ਸਮੇਂ ਦੇ ਨਾਲ ਸਾਨੂੰ ਸੋਸ਼ਲ ਮੀਡੀਆ ਦੀ ਵੀ ਵਰਤੋਂ ਕਰਕੇ ਤਰਕਸ਼ੀਲ ਸਰਗਰਮੀਆਂ ਸੇਅਰ ਕਰਨ ਦੇ ਨਾਲ ਨਾਲ ਉਸਾਰੂ ਲਿਖਤਾਂ ਤੇ ਵਧੀਆ ਸਮਾਜਿਕ ਸੇਧ ਦੇਣ ਵਾਲੀਆਂ ਵੀਡੀਓ ਬਣਾ ਕੇ ਵੀ ਲੋਕਾਂ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ ਹਨ।
ਮੀਟਿੰਗ ਅੰਤ ਵਿੱਚ ਸੁਸਾਇਟੀ ਦੇ ਸਰਪ੍ਰਸਤ ਬਾਈ ਅਵਤਾਰ ਨੇ ਆਉਣ ਵਾਲੇ ਸਮੇਂ ਵਿੱਚ ਅੰਧਵਿਸ਼ਵਾਸ ਨੂੰ ਠੱਲ੍ਹ ਪਾਉਣ ਲਈ ਸੁਸਾਇਟੀ ਦੀਆ ਸਰਗਰਮੀਆਂ ਦਾ ਘੇਰਾ ਵਿਸਾਲ ਕਰਨ ਦਾ ਸੁਨੇਹਾ ਦਿੱਤਾ। ਮੀਟਿੰਗ ਦੇ ਅੰਤ ਵਿੱਚ ਜਨਰਲ ਸਕੱਤਰ ਬੀਰਬਲ ਭਦੌੜ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੁਸਾਇਟੀ ਕਾਰਗੁਜ਼ਾਰੀ ਨੂੰ ਹੋਰ ਵਧੀਆ ਕਰਨ ਲਈ ਯਤਨ ਕਰਦੇ ਰਹਾਂਗੇ।
No comments:
Post a Comment