Thursday, September 18, 2014

ਸਵਾਲ-ਜਵਾਬ



ਨਿਊਟਨ ਦਾ ਪ੍ਰਮਾਤਮਾਂ ਵਿੱਚ ਅਟੁੱਟ ਵਿਸ਼ਵਾਸ ਸੀ. ਉਸ ਦਾ ਮੰਨਣਾ ਸੀ ਕਿ ਭੌਤਿਕ ਜਗਤ ਵਿੱਚ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਉਸ ਦੀ ਬਣਤਰ ਕਰਨ ਵਾਲਾ ਹੈ . ਜਗਤ ਵਿੱਚ ਕੋਈ ਵੀ ਵਸਤੂ ਐਸੀ ਨਹੀਂ ਜੋ ਆਪਣੇ ਆਪ ਬਣੀ ਹੋਵੇ. ਕੀ ਅਜਿਹੀ ਕੋਈ ਵਸਤੂ ਹੈ ਜੋ ਬਿਨਾਂ ਬਣਾਏ ਆਪਣੇ ਆਪ ਬਣ ਗਈ ਹੋਵੇ ?  ਜੇ ਬਣੀ ਤਾਂ ਕਿਵੇਂ?  ਨਾਲੇ ਸਿੱਧ ਕਰਨ ਦੀ ਖੇਚਲ ਵੀ ਕਰਨਾ ਕਿਉਂਕਿ ਆਪ ਦਾ ਹੀ ਵਿਚਾਰ ਹੈ ਕਿ ਹਰ ਇੱਕ ਗੱਲ ਨੂੰ ਵਿਗਿਆਨ ਦੇ ਆਧਾਰ ਤੇ ਪਰਖਣਾ ਚਾਹੀਦਾ ਹੈ.ਕਹਿਣ ਤੋਂ ਭਾਵ ਹੈ ਕਿ ਜੇ ਸਹਿਮਤ ਹੋ ਤਾਂ ਜਿਸ ਸਾਇੰਸ ਨੇ  ਚੰਦਰਮਾ,  ਧਰਤੀ,  ਸੂਰਜ,  ਪ੍ਰਕਾਸ਼ ਅਤੇ ਉਪਗ੍ਰਹਿਆਂ  ਦੀ ਦੂਰੀ ਗਤੀ ਤੱਕ ਨੂੰ ਨਾਪ ਲਿਆ ਹੈ,  ਜਿਸ ਦੀ ਗਤੀ,  ਦੂਰੀ ਨੂੰ ਨਿਰੰਤਰ ਕਰਨ,  ਘਟਾਣ ਜਾਂ ਵਧਾਣ ਦੀ ਸਮਰੱਥਾ ਕਦੋਂ ਹਾਸਲ ਕਰ ਸਕੇਗੀ ਅਤੇ ਇਸ ਸਭ ਨੂੰ ਬਨਾਉਣ ਵਾਲਾ ਕੌਣ ਹੈ ?
 ਨਿਊਟਨ ਰੱਬ ਦੀ ਹੋਂਦ ਵਿੱਚ ਯਕੀਨ ਰੱਖਦੇ ਸਨ. ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ. ਉਸ ਦੇ ਸਮੇਂ ਦੇ ਵਿਗਿਆਨ ਦੀ ਸੀਮਾ ਹੋ ਸਕਦੀ ਹੈ. ਵਿਗਿਆਨ ਕਿਸੇ ਵੀ ਵਿਗਿਆਨੀ ਵੱਲੋਂ ਪੇਸ਼ ਸਿਧਾਂਤਾਂ ਨੂੰ ਅਮਲ ਵਿੱਚ ਪਰਖ ਕੇ ਦੇਖਦਾ ਹੈ. ਨਿਊਟਨ ਦੇ ਗਤੀ ਨਿਯਮ ਮੁਢਲੀਆਂ ਪਰਖਾਂ ਵਿੱਚ ਸਫਲ ਹੋਣ ਕਰਕੇ ਪ੍ਰਵਾਨ ਕੀਤੇ ਗਏ ਸਨ.ਨਿਊਟਨ ਦਾ ਪ੍ਰਮਾਤਮਾਂ ਵਿੱਚ ਯਕੀਨ ਕਿਸੇ ਭੌਤਿਕ ਅਮਲ ਵਿੱਚ ਸਿੱਧ ਨਹੀਂ ਹੋਇਆ. ਕਿਸੇ ਕਾਰਨ ਉਸ ਨੂੰ ਹਰ ਵਿਗਿਆਨਕ ਮੱਤ ਦੇ ਧਾਰਨੀ ਲਈ ਮੰਨਣਾ ਜ਼ਰੂਰੀ ਨਹੀਂ ਹੈ. ਇਸ ਦੇ ਨਾਲ ਹੀ ਜੁੜਦੀ ਗੱਲ ਇਹ ਹੈ ਕਿ ਵਿਗਿਆਨਕ ਨਿਯਮ ਨਵੇਂ ਤੱਥਾਂ ਦੀ ਰੌਸ਼ਨੀ ਵਿੱਚ ਸੋਧੇ ਜਾ ਸਕਦੇ ਹਨ ਜਦੋਂ ਕਿ ਧਰਮ ਆਪਣੇ ਨਿਯਮਾਂ ਨੂੰ ਸਦੀਵੀ ਅਬਦਲ ਮੰਨ ਕੇ ਚਲਦਾ ਹੈ. ਆਈਨਸਟਾਈਨ ਦੀ ਖੋਜ ਨਾਲ ਨਿਊਟਨ ਦੇ ਗਤੀ ਨਿਯਮਾਂ ਵਿੱਚ ਵੀ ਸੋਧ ਕੀਤੀ ਗਈ ਹੈ।
          ਬ੍ਰਹਿਮੰਡ ਨੂੰ ਬਣਾਉਣ ਵਾਲਾ ਕੋਈ ਵੀ ਨਹੀਂ ਹੈ. ਇਹ ਆਪਣੇ ਆਪ ਤੋਂ ਬਣਿਆ ਹੈ. ਜੇਕਰ ਆਪਾਂ ਇਹ ਦਲੀਲ ਅਨੁਸਾਰ ਸੋਚੀਏ ਕਿ ਹਰ ਇੱਕ ਸ਼ੈਅ ਨੂੰ ਬਣਾਉਣ ਵਾਲਾ ਕੋਈ ਨਾ ਕੋਈ ਤਾਂ ਹੈ ਕਿਉਂਕਿ ਕੋਈ ਵੀ ਸ਼ੈਅ ਆਪਣੇ ਆਪ ਨਹੀਂ ਬਣਦੀ ਤਾਂ ਫਿਰ ਇਸ ਅਨੁਸਾਰ ਪ੍ਰਮਾਤਮਾਂ ਨੂੰ ਬਣਾਉਣ ਵਾਲਾ ਕੌਣ ਹੈ ?  ਜੇ ਪ੍ਰਮਾਤਮਾਂ ਆਪਣੇ ਆਪ ਤੋਂ ਬਣਿਆ ਹੈ ਤਾਂ ਫੇਰ ਬ੍ਰਹਿਮੰਡ (ਪਦਾਰਥ)  ਆਪਣੇ ਆਪ ਤੋਂ ਕਿਉਂ ਨਹੀਂ ਬਣ ਸਕਦਾ?  ਵਿਗਿਆਨ ਨੇ ਧਰਤੀ ਦੇ ਨੇੜਲੇ ਪੁਲਾੜੀ ਪਿੰਡਾਂ ਦੀ ਦੂਰੀ ਅਤੇ ਗਤੀ ਨਾਲ ਪਈ ਹੈ,  ਪ੍ਰੰਤੂ ਇਨ੍ਹਾਂ ਨੂੰ ਵਧਾਣ-ਘਟਾਣ ਦੀ ਅਜੇ ਕੋਈ ਸਮਰੱਥਾ ਵਿਕਸਿਤ ਨਹੀਂ ਕੀਤੀ. ਸ਼ਾਇਦ ਦੂਰ ਭਵਿੱਖ ਵਿੱਚ ਕੋਈ ਅਜਿਹੀ ਸਮਰੱਥਾ ਵਿਕਸਿਤ ਹੋ ਜਾਵੇ. ਹਾਲ ਦੀ ਘੜੀ ਵਿਗਿਆਨ ਦਾ ਅਜਿਹਾ ਕੋਈ ਵੀ ਦਾਅਵਾ ਨਹੀਂ ਹੈ.
(ਤੁਸਾਂ ਪੁੱਛਿਆ ਵਿੱਚੋਂ)

ਸਵਾਲ-ਜਵਾਬ



ਰੱਬ ਦੀ ਹੋਂਦ ਤੋਂ ਮੁਨਕਰ ਬਹੁਤੇ ਲੋਕ ਕਿਤੇ ਜ਼ਾਲਿਮ ਤਾਂ ਨਹੀਂ ਹੋ ਜਾਣਗੇ ?  ਡਰ ਹੀ ਤਾਂ ਮਨੁੱਖ ਨੂੰ ਅੱਤਿਆਚਾਰੀ ਹੋਣੋ ਰੋਕਦਾ ਹੈ.
ਕੀ ਜੋ ਧਰਮ ਤੇ ਅਧਾਰ ਤੇ ਕਿਸੇ ਰੱਬ ਦੀ ਹੋਂਦ ਨੂੰ ਸਵੀਕਾਰ ਕਰਦੇ ਹਨ ਉਹ ਕੋਈ ਜੁਲਮ ਨਹੀਂ ਕਰਦੇ ?  ਔਰੰਗਜ਼ੇਬ ਖੁਦਾ ਨੂੰ ਮੰਨਦਾ ਸੀ ਪ੍ਰੰਤੂ ਭਾਰਤ ਦਾ ਸਭ ਤੋਂ ਜ਼ਾਲਿਮ ਸ਼ਾਸ਼ਕ ਸਿੱਧ ਹੋਇਆ.  ਮਨੁੱਖ ਉੱਪਰ ਸਮਾਜ ਦੀ ਕਾਫੀ ਬੰਦਿਸ਼ ਹੈ.  ਉਸ ਨੂੰ ਆਪਣੇ ਕੀਤੇ ਸੀ ਸਜ਼ਾ ਤੁਰੰਤ ਭੁਗਤਣ ਦਾ ਡਰ ਹੈ.  ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ.  ਫਿਰ ਨਾਸਤਿਕ ਵੀ ਤਾਂ ਮਾਨਵਤਾਵਾਦੀ ਹੋ ਸਕਦੇ ਹਨ.
(ਤੁਸਾਂ ਪੁੱਛਿਆ ਵਿੱਚੋਂ)

Thursday, June 26, 2014

‘ਸਵਾਲ ਰੱਬ ਦੀ ਹੋਂਦ ਦਾ’ ਵਿਸ਼ੇ ’ਤੇ ਸੈਮੀਨਾਰ ਐਂਤਵਾਰ ਨੂੰ, ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ



ਅੱਜ ਵਿਗਿਆਨ ਨੇ ਭਾਵੇਂ ਕਾਫੀ ਤਰੱਕੀ ਕਰ ਲਈ ਹੈ, ਮਨੁੱਖੀ ਜਿੰਦਗੀ ਪਹਿਲਾਂ ਨਾਲੋਂ ਬੇਹਤਰ ਹੋ ਗਈ ਹੈ. ਇਹ ਸੱਭ ਕੁੱਝ ਸਾਇੰਸ ਦੀ ਬਦੌਲਤ ਹੋ ਰਿਹਾ ਹੈ. ਜਦ ਕਿ ਪਹਿਲਾਂ ਮਨੁੱਖੀ ਸੂਝ ਹੁਣ ਜਿੰਨੀ ਵਿਕਸ਼ਤ ਨਾ ਹੋਣ ਕਰਕੇ ਮੁਸਕਲਾਂ ਦੇ ਹੱਲ ਸਮੇਂ ਬਿਮਾਰੀ ਆਦਿ ਦੇ ਵਕਤ ਜਾਂ ਮੌਤ ਦੇ ਡਰ ਕਾਰਣ ਕਿਸੇ ਕਲਪਤ ਸ਼ਕਤੀ ਦਾ ਆਸਰਾ ਲਿਆ ਜਾਂਦਾ ਸੀ ਜਿਸ ਨੂੰ ਰੱਬ ਦਾ ਨਾਮ ਦਿੱਤਾ ਗਿਆ. ਭਾਵੇਂ ਕਿ ਪਹਿਲੇ ਸਮਿਆਂ ਵਿੱਚ ਵੀ ਚੰਗੇ ਸੂਝਵਾਨ ਚਿੰਤਕ ਇਸ ਕਾਲਪਨਿਕ ਰੱਬ ਨੂੰ ਚੈਲਿੰਜ ਕਰਦੇ ਰਹੇ. ਪਰ ਸਮੇਂ ਦੇ ਹਾਕਮ ਅਤੇ ਉਹਨਾਂ ਦੇ ਰਾਜ ਨੂੰ ਸਦੀਵੀ ਬਣਾਈ ਰੱਖਣ ਵਾਲੀਆਂ ਤਾਕਤਾਂ ਅਪਣਾ ਪੂਰਾ ਟਿਲ ਲਾ ਕੇ ਰੱਬ ਦੇ ਤਾਣਬਾਣੇ ਨੂੰ ਹੋਰ ਵੀ ਗੁੰਝਲਦਾਰ ਬਣਾਉਂਦੀਆਂ ਗਈਆਂ. ਪਰ ਹੁਣ ਜਦ ਕਿ ਮਨੁੱਖੀ ਸੂਝ ਵਿੱਚ ਦਿਨੋਂ ਦਿਨ ਨਿਖਾਰ ਆ ਰਿਹਾ ਹੈ. ਚੇਤਨ ਮਨੁੱਖ ਨੂੰ ਆਪਣੇ ਕੰਮਾਂ ਕਾਰਾਂ ਜਾਂ ਮੁਸ਼ਕਲਾਂ ਦੇ ਹੱਲ ਵਾਸਤੇ ਅਖੋਤੀ ਰੱਬ ਦੀ ਥਾਂ ਵਿਗਿਆਨਕ ਤਕਨੀਕਾਂ ਦਾ ਸਹਾਰਾ ਮਿਲਦਾ ਹੈ. ਉਹ ਆਪਣੀ ਸੂਝ-ਬੂਝ ਨਾਲ ਸਾਰੇ ਮਸ਼ਲੇ ਹੱਲ ਕਰਦਾ ਹੈ. ਪਰ ਫਿਰ ਵੀ ਸਮਾਜ ਦਾ ਵੱਡਾ ਹਿੱਸਾ ਇਸ ਰੱਬ ਕਹੇ ਜਾਂਦੇ ਸ਼ੰਕਲਪ ਨਾਲ ਬੱਝਿਆ ਹੋਇਆ ਹੈ. ਹੁਣ ਦੇ ਹਾਲਤਾਂ ਮੁਤਾਬਿਕ ਚੁਫੇਰੇ ਨਿਗ੍ਹਾ ਮਾਰਈਏ ਤਾਂ ਸਵਾਲ ਉਠਦਾ ਹੈ ਕਿ ਕੀ ਰੱਬ ਦੀ ਵਾਕਿਆ ਹੀ ਕੋਈ ਹੋਂਦ ਹੈ ?
ਇਸ ਸਵਾਲ ਦਾ ਹੱਲ ਲੱਭਣ ਵਾਸਤੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਜੋ ਕਿ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਪ੍ਰਸ਼ਾਰ ਲਈ ਪ੍ਰਤੀਬੱਧ ਹੈ, ਦੀ ਇਕਾਈ ਪਟਿਆਲਾ ਵੱਲੋਂ ‘ਸਵਾਲ ਰੱਬ ਦੀ ਹੋਂਦ ਦਾ’ ਵਿਸ਼ੇ 'ਤੇ ਸੈਮੀਨਾਰ 29 ਜੂਨ ਦਿਨ ਐਂਤਵਾਰ ਸਵੇਰੇ 10 ਵਜੇ, ਬੰਗ ਮੀਡੀਆ ਸੈਂਟਰ ਦੇ ਤਰਕਸ਼ੀਲ ਹਾਲ ਵਿੱਚ, ਨੇੜੇ ਢਿਲੋਂ ਹੋਟਲ ਮਿੰਨੀ ਸੈਕਟਰੀਏਟ ਰੋਡ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ. ਇਸ ਸੈਮੀਨਾਰ ਦੇ ਮੁੱਖ ਬੁਲਾਰੇ ਜਾਣੇ ਪਹਿਚਾਣੇ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਿਰਜਾ ਹੋਣਗੇ. ਆਪ ਸਭ ਨੂੰ ਅਪੀਲ ਹੈ ਕਿ ਸਮੇਂ ਸਿਰ ਪਹੁੰਚ ਕੇ ਇਸ ਸੈਮੀਨਾਰ ਵਿੱਚ ਬੁਲਾਰੇ ਦੇ ਵਿਚਾਰ ਸੁਣੋਂ. ਇਸ ਸਮੇਂ ਸਬੰਧਤ ਸਵਾਲਾਂ ਦੇ ਢੁਕਵੇਂ ਜਵਾਬ ਵੀ ਦਿੱਤੇ ਜਾਣਗੇ.
                                                        ਧੰਨਵਾਦ            
ਵੱਲੋਂ
ਹਰਚੰਦ ਭਿੰਡਰ
E. Mail: harchandbhinder@yahoo.in
ਇਕਾਈ ਪਟਿਆਲਾ
ਤਰਕਸ਼ੀਲ ਸੁਸਾਇਟੀ ਪੰਜਾਬ ਰਜਿ:

Wednesday, January 1, 2014

ਭਵਿੱਖ


ਕੀ ਹੋਇਆ 
ਜੇ ਹਨੇਰਿਆਂ 
ਜੁਗਨੂੰ ਖੋਹ ਲਿਐ
ਆਹ! ਦੇਖ 
ਉੱਠ ਰਹੇ
 ਨੇ ਹੱਥ
ਮਿਸ਼ਾਲਾਂ ਬਾਲ ਕੇ
ਹਨੇਰਿਆਂ ਨੂੰ
ਰੌਸ਼ਨਾਉਂਣ ਲਈ.

समाचार

Total Pageviews